ਕਰਾਚੀ/ਨਵੀਂ ਦਿੱਲੀ, 3 ਫਰਵਰੀ (ਏਜੰਸੀ)-ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.) ਨੇ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੂੰ ਚੇਤਾਵਨੀ ਦਿੱਤੀ ਹੈ ਕਿ 15 ਫਰਵਰੀ ਨੂੰ ਭਾਰਤ ਵਿਰੁੱਧ ਟੀ-20 ਵਿਸ਼ਵ ਕੱਪ ਮੈਚ ਦਾ ਬਾਈਕਾਟ ਕਰਨ ਲਈ ਉਸਨੂੰ ਟੂਰਨਾਮੈਂਟ ਦੇ ਅਧਿਕਾਰਤ ਪ੍ਰਸਾਰਕ, ਜੀਓ ਸਟਾਰ ਤੋਂ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਪੀ.ਸੀ.ਬੀ. ਦੇ ਇਕ ਸੂਤਰ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ | ਸੂਤਰਾਂ ਦੇ ਹਵਾਲੇ ਨਾਲ ਰਿਪੋਰਟ ਹੈ ਕਿ ਆਈ.ਸੀ.ਸੀ. ਪਾਕਿਸਤਾਨ ਦੇ ਸਾਲਾਨਾ ਮਾਲੀਏ ਦੇ ਹਿੱਸੇ (ਲਗਭਗ 35 ਮਿਲੀਅਨ ਡਾਲਰ) ਨੂੰ ਰੋਕ ਸਕਦੀ ਹੈ ਤੇ ਉਸੇ ਰਕਮ ਤੋਂ ਪ੍ਰਸਾਰਕਾਂ ਨੂੰ ਭੁਗਤਾਨ ਕਰ ਸਕਦੀ ਹੈ |
ਖੇਡ ਸੰਸਾਰ
Free
ਪੀ.ਸੀ.ਬੀ. ਖ਼ਿਲਾਫ਼ ਅਦਾਲਤ ਦਾ ਰੁਖ ਕਰ ਸਕਦੇ ਹਨ ਪ੍ਰਸਾਰਕ
ਅਜੀਤ ਡੈਸਕ
04-02-2026