ਨਵੀਂ ਦਿੱਲੀ, 3 ਫਰਵਰੀ (ਏਜੰਸੀ)-ਵਿਦੇਸ਼ਾਂ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਲਈ ਕਸਟਮ ਨਿਯਮ ਬਦਲ ਦਿੱਤੇ ਗਏ ਹਨ | ਭਾਰਤੀ ਨਾਗਰਿਕਾਂ ਲਈ ਡਿਊਟੀ-ਮੁਕਤ ਸੀਮਾ ਵਧਾ ਕੇ 75,000 ਰੁਪਏ ਕਰ ਦਿੱਤੀ ਗਈ ਹੈ | ਇਸ ਤੋਂ ਇਲਾਵਾ, ਗਹਿਣਿਆਂ ਦੇ ਦਾਖਲੇ ਦੇ ਨਿਯਮ ਹੁਣ ਮੁੱਲ ਦੀ ਬਜਾਏ ਭਾਰ 'ਤੇ ਅਧਾਰਤ ਹਨ | ਵਿੱਤ ਮੰਤਰਾਲੇ ਦਾ ਇਹ ਫੈਸਲਾ ਹਵਾਈ ਅੱਡਿਆਂ 'ਤੇ ਕਸਟਮ ਕਲੀਅਰੈਂਸ ਪ੍ਰਕਿਰਿਆ ਨੂੰ ਤੇਜ਼ ਤੇ ਆਸਾਨ ਬਣਾ ਦੇਵੇਗਾ | ਸਰਕਾਰ ਦਾ ਕਹਿਣਾ ਹੈ ਕਿ ਇਹ ਬਦਲਾਅ ਕਾਗਜ਼ੀ ਕਾਰਵਾਈ ਨੂੰ ਘਟਾਉਣ ਤੇ ਪਾਰਦਰਸ਼ਤਾ ਵਧਾਉਣ ਲਈ ਕੀਤੇ ਗਏ ਹਨ | ਇਹ ਨਵੇਂ ਨਿਯਮ 2 ਫਰਵਰੀ, 2026 ਤੋਂ ਲਾਗੂ ਹੋ ਚੁਕੇ ਹਨ | ਹਵਾਈ ਜਾਂ ਸਮੁੰਦਰੀ ਰਸਤੇ ਆਉਣ ਵਾਲੇ ਯਾਤਰੀਆਂ ਲਈ ਵੱਖਰੀਆਂ ਸ਼੍ਰੇਣੀਆਂ ਬਣਾਈਆਂ ਗਈਆਂ ਹਨ¢ ਇਸਨੂੰ 50,000 ਤੋਂ ਵਧਾ ਕੇ 75,000 ਕਰ ਦਿੱਤਾ ਗਿਆ ਹੈ | ਹਾਲਾਂਕਿ, ਜੇਕਰ ਕੋਈ ਸੜਕ ਰਾਹੀਂ ਭਾਰਤ ਆ ਰਹੇ ਹੋਵੇ ਤਾਂ ਕਿਸੇ ਵੀ ਨਾਗਰਿਕ ਨੂੰ ਆਮ ਡਿਊਟੀ-ਮੁਕਤ ਛੋਟ ਨਹੀਂ ਮਿਲੇਗੀ | ਕਸਟਮ ਵਿਭਾਗ ਨੇ ਗਹਿਣਿਆਂ 'ਤੇ ਕੀਮਤ ਸੀਮਾ ਹਟਾ ਦਿੱਤੀ ਹੈ | ਹੁਣ ਸਿਰਫ਼ ਭਾਰ 'ਤੇ ਵਿਚਾਰ ਕੀਤਾ ਜਾਵੇਗਾ | ਜੇਕਰ ਕੋਈ ਥੋੜੇ ਸਮੇਂ ਲਈ ਕੀਮਤੀ ਚੀਜ਼ਾਂ ਵਿਦੇਸ਼ਾਂ ਨੂੰ ਲੈ ਕੇ ਜਾ ਰਿਹਾ ਹੈ ਜਾਂ ਵਿਦੇਸ਼ਾਂ ਤੋਂ ਲਿਆ ਰਿਹਾ ਹੈ, ਤਾਂ ਕਸਟਮ ਹੁਣ ਅਸਥਾਈ ਸਮਾਨ ਨਿਰਯਾਤ/ਆਯਾਤ ਸਰਟੀਫਿਕੇਟ ਜਾਰੀ ਕਰੇਗਾ | ਇਹ ਯਾਤਰੀਆਂ ਦੀ ਵਾਪਸੀ 'ਤੇ ਸਮਾਨ ਨੂੰ ਫਸਣ ਤੋਂ ਰੋਕੇਗਾ |