11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਅਮਰੀਕਾ 'ਚ ਹਥਿਆਰਾਂ ਦੀ ਤਸਕਰੀ ਮਾਮਲੇ 'ਚ ਪੰਜਾਬੀ ਨੂੰ ਦੋਸ਼ੀ ਠਹਿਰਾਇਆ

Ad Position 21
No active advertisement
ਅਜੀਤ ਡੈਸਕ 04-02-2026
ਸੈਨ ਫਰਾਂਸਿਸਕੋ, 3 ਫਰਵਰੀ (ਏਜੰਸੀ)-ਪੰਜਾਬੀ ਡੇਵਿਲਜ਼ ਮੋਟਰਸਾਈਕਲ ਕਲੱਬ ਦੇ 27 ਸਾਲਾ ਸੰਸਥਾਪਕ ਜਸ਼ਨਪ੍ਰੀਤ ਸਿੰਘ ਨੂੰ ਅਮਰੀਕਾ ਦੀ ਇਕ ਸੰਘੀ ਅਦਾਲਤ 'ਚ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਅਤੇ ਮਸ਼ੀਨ ਗੰਨ ਰੱਖਣ ਦੇ ਦੋਸ਼ਾਂ 'ਚ ਦੋਸ਼ੀ ਠਹਿਰਾਇਆ ਗਿਆ ਹੈ | ਅਮਰੀਕੀ ਅਟਾਰਨੀ ਏਰਿਕ ਗ੍ਰਾਂਟ ਨੇ ਸਜ਼ਾ ਦਾ ਐਲਾਨ ਕਰਦੇ ਹੋਏ ਕਿਹਾ ਕਿ ਕੈਲੀਫੋਰਨੀਆ ਦੇ ਲੋਦੀ ਦੇ ਰਹਿਣ ਵਾਲੇ ਜਸ਼ਨਪ੍ਰੀਤ ਨੂੰ ਗੈਰ-ਕਾਨੂੰਨੀ ਤੌਰ 'ਤੇ ਮਸ਼ੀਨ ਗੰਨ ਖਰੀਦਣ ਤੇ ਰੱਖਣ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ | ਅਦਾਲਤ ਨੇ ਵੇਰਵੇ ਦਰਜ ਕੀਤੇ ਕਿ 6 ਜੂਨ, 2025 ਨੂੰ ਜਸ਼ਨਪ੍ਰੀਤ ਨੇ ਇਕ ਗੁਪਤ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਨੂੰ ਕਈ ਤਰ੍ਹਾਂ ਦੇ ਹਥਿਆਰ ਵੇਚਣ ਦੀ ਕੋਸ਼ਿਸ਼ ਕੀਤੀ | ਚੀਜ਼ਾਂ 'ਚ ਇਕ ਛੋਟੀ-ਬੈਰਲ ਵਾਲੀ ਰਾਈਫਲ, ਤਿੰਨ ਅਸਾਲਟ ਰਾਈਫਲਾਂ, ਉਨ੍ਹਾਂ ਰਾਈਫਲਾਂ ਨੂੰ ਮਸ਼ੀਨ ਗੰਨਾਂ 'ਚ ਬਦਲਣ ਲਈ ਤਿਆਰ ਕੀਤੇ ਗਏ ਤਿੰਨ ਉਪਕਰਣ ਤੇ ਇਕ ਰਿਵਾਲਵਰ ਸ਼ਾਮਲ ਸਨ | ਜਸ਼ਨਪ੍ਰੀਤ ਦੇ ਵਾਹਨ ਅਤੇ ਘਰ ਦੀ ਹੋਰ ਤਲਾਸ਼ੀ ਲੈਣ 'ਤੇ ਇਕ ਹੈਂਡ ਗ੍ਰਨੇਡ ਤੇ ਇਕ ਫÏਜੀ ਇਲੈਕਟ੍ਰਾਨਿਕ ਕਲੇਮੋਰ ਮਾਈਨ ਵਰਗਾ ਇਕ ਵਿਸਫੋਟਕ ਯੰਤਰ ਵੀ ਮਿਲਿਆ |

Ad Position 22
No active advertisement
ਪਿਛਲੀ ਖ਼ਬਰ ਹੁਣ ਵਿਦੇਸ਼ਾਂ ਤੋਂ ਡਿਊਟੀ-ਮੁਕਤ ਲਿਆਂਦਾ ਜਾ ਸਕੇਗਾ 75,000 ਰੁਪਏ ਤੱਕ ਦਾ ਸਮਾਨ <br/> ਅਗਲੀ ਖ਼ਬਰ ਚੈੱਕ ਬਾਊਾਸ ਮਾਮਲੇ 'ਚ ਰਾਜਪਾਲ ਯਾਦਵ ਦੀਆਂ ਮੁਸ਼ਕਲਾਂ ਵਧੀਆਂ
Ad Position 24