11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਵਿਦੇਸ਼ੀ ਟੀਮਾਂ 'ਚ ਖੇਡਣਗੇ ਕਈ ਭਾਰਤੀ ਮੂਲ ਦੇ ਕ੍ਰਿਕਟਰ <br/>

Ad Position 21
No active advertisement
ਅਜੀਤ ਡੈਸਕ 04-02-2026

ਨਵੀਂ ਦਿੱਲੀ, 3 ਫਰਵਰੀ (ਪੀ.ਟੀ.ਆਈ.)-ਟੀ-20 ਵਿਸ਼ਵ ਕੱਪ 'ਚ ਬਹੁਤ ਸਾਰੀਆਂ ਟੀਮਾਂ ਭਾਰਤੀ ਮੂਲ ਦੇ ਕ੍ਰਿਕਟਰਾਂ ਨਾਲ ਭਰੀਆਂ ਹੋਈਆਂ ਹਨ, ਜੋ 7 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਟੂਰਨਾਮੈਂਟ 'ਚ ਆਪਣੀ ਘਰੇਲੂ ਧਰਤੀ 'ਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਨਗੇ | ਵਿਦੇਸ਼ੀ ਟੀਮਾਂ 'ਚ ਭਾਰਤੀ ਮੂਲ ਦੇ ਤਿੰਨ ਦਰਜਨ ਤੋਂ ਵੱਧ ਕ੍ਰਿਕਟਰ ਹਨ, ਜਿਨ੍ਹਾਂ 'ਚ ਕੈਨੇਡਾ ਤੇ ਅਮਰੀਕਾ ਸਭ ਤੋਂ ਅੱਗੇ ਹਨ | ਮੁੰਬਈ 'ਚ ਜਨਮੇ ਅਮਰੀਕੀ ਤੇਜ਼ ਗੇਂਦਬਾਜ਼ ਸÏਰਭ ਨੇਤਰਵਾਲਕਰ ਵਰਗੇ ਖਿਡਾਰੀ ਲਈ, ਵਾਨਖੇੜੇ ਸਟੇਡੀਅਮ 'ਚ ਭਾਰਤ ਵਿਰੁੱਧ ਖੇਡਣਾ ਇਕ ਯਾਦਗਾਰੀ ਪਲ ਹੋਵੇਗਾ | ਫਗਵਾੜਾ 'ਚ ਜਨਮੇ ਇਤਾਲਵੀ ਤੇਜ਼ ਗੇਂਦਬਾਜ਼ ਜਸਪ੍ਰੀਤ ਸਿੰਘ ਵੀ ਉਸ ਦੇਸ਼ 'ਚ ਉਚ ਪੱਧਰੀ ਕ੍ਰਿਕਟ ਖੇਡਣ ਲਈ ਉਤਸੁਕ ਹੈ | ਨੀਦਰਲੈਂਡਜ਼ ਦਾ ਆਫ ਸਪਿਨਰ ਆਰੀਅਨ ਦੱਤ ਭਾਰਤ 'ਚ ਪੈਦਾ ਨਹੀਂ ਹੋਇਆ ਸੀ, ਪਰ ਉਹ ਆਪਣੇ ਜੱਦੀ ਦੇਸ਼ 'ਚ ਖੇਡਣ ਲਈ ਵੀ ਉਤਸ਼ਾਹਿਤ ਹੈ | ਇਸ ਆਈ.ਸੀ.ਸੀ. ਟੂਰਨਾਮੈਂਟ 'ਚ ਹਿੱਸਾ ਲੈਣ ਵਾਲੀਆਂ 20 ਟੀਮਾਂ 'ਚੋਂ, ਕੈਨੇਡਾ (11) 'ਚ ਭਾਰਤੀ ਮੂਲ ਦੇ ਸਭ ਤੋਂ ਵੱਧ ਖਿਡਾਰੀ ਹਨ | ਇਸ ਤੋਂ ਬਾਅਦ ਅਮਰੀਕਾ (9), ਓਮਾਨ (7) ਤੇ ਯੂ.ਏ.ਈ. (7) ਦਾ ਨੰਬਰ ਆਉਂਦਾ ਹੈ |

Ad Position 22
No active advertisement
ਪਿਛਲੀ ਖ਼ਬਰ ਕ੍ਰਿਕਟ ਕਾਨੂੰਨਾਂ 'ਚ ਹੋਏ 73 ਬਦਲਾਅ <br/> ਅਗਲੀ ਖ਼ਬਰ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਤਾਜ਼ਾ
Ad Position 24