11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਕ੍ਰਿਕਟ ਕਾਨੂੰਨਾਂ 'ਚ ਹੋਏ 73 ਬਦਲਾਅ <br/>

Ad Position 21
No active advertisement
ਅਜੀਤ ਡੈਸਕ 04-02-2026

ਲੰਡਨ, 3 ਫਰਵਰੀ (ਪੀ.ਟੀ.ਆਈ.)-ਮੈਰੀਲੇਬੋਨ ਕ੍ਰਿਕਟ ਕਲੱਬ (ਐਮ.ਸੀ.ਸੀ.) ਨੇ ਕ੍ਰਿਕਟ ਦੇ ਕਾਨੂੰਨਾਂ 'ਚ ਕੁੱਲ 73 ਬਦਲਾਅ ਕੀਤੇ ਹਨ, ਜਿਸ 'ਚ ਮਲਟੀ-ਡੇ ਮੈਚਾਂ 'ਚ ਆਖਰੀ ਓਵਰ ਦÏਰਾਨ ਵਿਕਟ ਡਿੱਗਣ 'ਤੇ ਪੂਰਾ ਓਵਰ ਖੇਡਣਾ ਲਾਜ਼ਮੀ ਕਰਨਾ ਸ਼ਾਮਲ ਹੈ | ਨਵੇਂ ਨਿਯਮ ਇਸ ਸਾਲ ਅਕਤੂਬਰ ਤੋਂ ਲਾਗੂ ਹੋਣਗੇ | ਐਮ.ਸੀ.ਸੀ. ਨੇ ਕਿਹਾ ਕਿ 2022 ਤੋਂ ਬਾਅਦ ਪਹਿਲੀ ਵਾਰ ਜਾਰੀ ਕੀਤੇ ਗਏ ਕ੍ਰਿਕਟ ਦੇ ਕਾਨੂੰਨਾਂ ਦੀ ਨਵੀਂ ਕਾਪੀ ਦਾ ਉਦੇਸ਼ ਨਿਯਮਾਂ ਨੂੰ ਸਮੇਂ ਦੇ ਅਨੁਸਾਰ ਤੇ ਆਧੁਨਿਕ ਖੇਡ ਨੂੰ ਵਧੇਰੇ ਸ਼ਾਮਲ ਕਰਨਾ ਹੈ | ਐਮ.ਸੀ.ਸੀ. ਨੇ ਮÏਜੂਦਾ ਤੇ ਸਾਬਕਾ ਮਹਿਲਾ ਖਿਡਾਰੀਆਂ ਦੇ ਸਹਿਯੋਗ ਨਾਲ, ਜੂਨੀਅਰ ਤੇ ਮਹਿਲਾ ਕ੍ਰਿਕਟ 'ਚ ਵਰਤੀਆਂ ਜਾਣ ਵਾਲੀਆਂ ਗੇਂਦਾਂ ਲਈ ਨਵੇਂ ਮਾਪਦੰਡ ਅਤੇ ਅਹੁਦਾ ਵੀ ਸਥਾਪਤ ਕੀਤੇ ਹਨ | ਗੇਂਦਾਂ ਨੂੰ ਹੁਣ ਆਕਾਰ 1, ਆਕਾਰ 2 ਤੇ ਆਕਾਰ 3 'ਚ ਸ਼੍ਰੇਣੀਬੱਧ ਕੀਤਾ ਗਿਆ ਹੈ | ਆਕਾਰ 1 (ਰਵਾਇਤੀ ਪੁਰਸ਼ ਗੇਂਦ) 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ, ਪਰ ਤਿੰਨੋਂ ਸ਼੍ਰੇਣੀਆਂ ਲਈ ਮਿਆਰ ਹੁਣ ਇਕਸਾਰ ਕਰ ਦਿੱਤੇ ਗਏ ਹਨ | ਐਮ.ਸੀ.ਸੀ. ਨੇ ਲਾਗਤ ਘਟਾਉਣ ਲਈ ਓਪਨ-ਏਜ ਕ੍ਰਿਕਟ 'ਚ ਲੈਮੀਨੇਟਡ ਬੱਲਿਆਂ ਦੀ ਵਰਤੋਂ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ | ਪਹਿਲਾਂ, ਅਜਿਹੇ ਬੱਲਿਆਂ ਦੀ ਸਿਰਫ਼ ਜੂਨੀਅਰ ਕ੍ਰਿਕਟ 'ਚ ਹੀ ਇਜਾਜ਼ਤ ਸੀ |

Ad Position 22
No active advertisement
ਪਿਛਲੀ ਖ਼ਬਰ -ਟੀ-20 ਵਿਸ਼ਵ ਕੱਪ- ਪਾਕਿ ਨਹੀਂ ਬਦਲੇਗਾ ਆਪਣਾ ਫ਼ੈਸਲਾ <br/> ਅਗਲੀ ਖ਼ਬਰ ਵਿਦੇਸ਼ੀ ਟੀਮਾਂ 'ਚ ਖੇਡਣਗੇ ਕਈ ਭਾਰਤੀ ਮੂਲ ਦੇ ਕ੍ਰਿਕਟਰ <br/>
Ad Position 24