11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

-ਟੀ-20 ਵਿਸ਼ਵ ਕੱਪ- ਪਾਕਿ ਨਹੀਂ ਬਦਲੇਗਾ ਆਪਣਾ ਫ਼ੈਸਲਾ <br/>

Ad Position 21
No active advertisement
ਅਜੀਤ ਡੈਸਕ 04-02-2026

ਅੰਮਿ੍ਤਸਰ, 3 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਸਰਕਾਰ ਵਲੋਂ ਉਸ ਦੀ ਕਿ੍ਕਟ ਟੀਮ ਦੇ 2026 ਟੀ-20 ਵਿਸ਼ਵ ਕੱਪ 'ਚ ਭਾਰਤ ਵਿਰੁੱਧ ਨਹੀਂ ਖੇਡਣ ਦੇ ਐਲਾਨ ਤੋਂ ਬਾਅਦ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਕਾਰਵਾਈ ਨਾਲ ਕੌਮਾਂਤਰੀ ਕਿ੍ਕਟ ਕੌਂਸਲ (ਆਈ. ਸੀ. ਸੀ.) ਵਲੋਂ ਪਾਕਿਸਤਾਨ ਕਿ੍ਕਟ ਬੋਰਡ (ਪੀ. ਸੀ. ਬੀ.) 'ਤੇ ਪਾਬੰਦੀ ਲਗਾਈ ਜਾ ਸਕਦੀ ਹੈ | ਮੰਨਿਆ ਜਾ ਰਿਹਾ ਹੈ ਕਿ ਪਾਕਿ ਆਪਣੇ ਫ਼ੈਸਲੇ 'ਤੇ ਮੁੜ ਵਿਚਾਰ ਕਰ ਸਕਦਾ ਹੈ | ਹਾਲਾਂਕਿ, ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਿਕ ਪੀ. ਸੀ. ਬੀ. ਆਪਣਾ ਫ਼ੈਸਲਾ ਨਹੀਂ ਬਦਲੇਗਾ ਕਿਉਂਕਿ ਉਸ ਨੇ ਆਈ. ਸੀ. ਸੀ. ਦੀ ਪਾਬੰਦੀ ਤੋਂ ਬਚਣ ਦਾ ਕਾਨੂੰਨੀ ਤਰੀਕਾ ਲੱਭ ਲਿਆ ਹੈ | ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਪੀ. ਸੀ. ਬੀ. ਮੈਚ ਨਾ ਖੇਡਣ ਦੇ ਫ਼ੈਸਲੇ ਸੰਬੰਧੀ ਆਈ. ਸੀ. ਸੀ. ਨੂੰ ਕੋਈ ਲਿਖਤੀ ਜਾਣਕਾਰੀ ਨਹੀਂ ਭੇਜੇਗਾ | ਪੀ. ਸੀ. ਬੀ. ਮੁਤਾਬਿਕ ਭਾਰਤ ਵਿਰੁੱਧ ਨਾ ਖੇਡਣ ਦਾ ਫ਼ੈਸਲਾ ਪਾਕਿ ਸਰਕਾਰ ਦਾ ਹੈ ਤੇ ਇਸ ਨੂੰ ਇਕ ਅਧਿਕਾਰਤ ਪਲੇਟਫ਼ਾਰਮ 'ਤੇ ਜਾਰੀ ਕੀਤਾ ਗਿਆ ਹੈ | ਇਸ ਲਈ ਆਈ. ਸੀ. ਸੀ. ਨੂੰ ਲਿਖਤੀ ਸੰਚਾਰ ਭੇਜਣ ਦੀ ਕੋਈ ਲੋੜ ਨਹੀਂ ਹੈ | ਰਿਪੋਰਟਾਂ 'ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਪਾਕਿ ਸਰਕਾਰ ਨੇ ਅਜਿਹੀ ਸਥਿਤੀ ਨਾਲ ਨਜਿੱਠਣ ਲਈ ਕਾਨੂੰਨੀ ਸਲਾਹ ਲੈਣ ਤੋਂ ਬਾਅਦ ਹੀ ਮੈਚ ਦੇ ਬਾਈਕਾਟ ਦਾ ਐਲਾਨ ਕੀਤਾ ਸੀ |

Ad Position 22
No active advertisement
ਪਿਛਲੀ ਖ਼ਬਰ ਕੈਨੇਡਾ 'ਚ ਫਿਰੌਤੀ ਲਈ ਗੋਲੀਬਾਰੀ ਦੇ ਦੋਸ਼ 'ਚ 3 ਪੰਜਾਬੀ ਗਿ੍ਫ਼ਤਾਰ <br/> ਅਗਲੀ ਖ਼ਬਰ ਕ੍ਰਿਕਟ ਕਾਨੂੰਨਾਂ 'ਚ ਹੋਏ 73 ਬਦਲਾਅ <br/>
Ad Position 24