ਅੰਮਿ੍ਤਸਰ, 5 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਸੰਘੀ ਕੈਬਨਿਟ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਾਕਿ ਟੀ-20 ਵਿਸ਼ਵ ਕੱਪ 'ਚ ਭਾਰਤ ਵਿਰੁੱਧ ਨਹੀਂ ਖੇਡੇਗਾ | ਉਨ੍ਹਾਂ ਨੇ ਇਹ ਵੀ ਕਿਹਾ ਕਿ ਖੇਡਾਂ ਦੇ ਖੇਤਰ 'ਚ ਰਾਜਨੀਤੀ ਦੀ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦੇਸ਼ ਨੂੰ ਇਸ ਮਾਮਲੇ 'ਚ ਬੰਗਲਾਦੇਸ਼ ਦੇ ਨਾਲ ਖੜ੍ਹਾ ਹੋਣਾ ਚਾਹੀਦਾ ਹੈ ਤੇ ਪਾਕਿਸਤਾਨ ਨੇ ਬੰਗਲਾਦੇਸ਼ ਨਾਲ ਇੱਕਜੁੱਟਤਾ ਵਿਖਾਉਣ ਲਈ 15 ਫਰਵਰੀ ਨੂੰ ਭਾਰਤ ਵਿਰੁੱਧ ਮੈਚ ਦਾ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਹੈ | ਉਨ੍ਹਾਂ ਨੇ ਕਿਹਾ ਕਿ ਇੰਟਰਨੈਸ਼ਨਲ ਕਿ੍ਕਟ ਕੌਂਸਲ (ਆਈ. ਸੀ. ਸੀ.) ਦੇ ਬੰਗਲਾਦੇਸ਼ ਕਿ੍ਕਟ ਬੋਰਡ (ਬੀ.ਸੀ.ਬੀ.) ਪ੍ਰਤੀ ਕਥਿਤ ਪੱਖਪਾਤੀ ਰੁਖ਼ ਨੇ ਵੀ ਪਾਕਿ ਦੇ ਮੈਚ ਦੇ ਬਾਈਕਾਟ ਦੇ ਫ਼ੈਸਲੇ ਨੂੰ ਪ੍ਰਭਾਵਿਤ ਕੀਤਾ ਹੈ | ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਪੱਖਪਾਤੀ ਫ਼ੈਸਲਿਆਂ ਨੇ ਨਿਰਪੱਖਤਾ ਤੇ ਸਮਾਨਤਾ ਦੇ ਸਿਧਾਂਤਾਂ ਨੂੰ ਕਮਜ਼ੋਰ ਕੀਤਾ ਹੈ | ਉਨ੍ਹਾਂ ਨੇ ਆਈ. ਸੀ. ਸੀ. 'ਤੇ ਆਪਣੇ ਪਲੇਟਫ਼ਾਰਮ ਤੋਂ ਵੱਖ-ਵੱਖ ਦੇਸ਼ਾਂ 'ਤੇ ਵੱਖ-ਵੱਖ ਮਾਪਦੰਡ ਲਾਗੂ ਕਰਨ ਦਾ ਦੋਸ਼ ਲਗਾਇਆ ਹੈ |
ਖੇਡ ਸੰਸਾਰ
Free
-ਟੀ-20 ਵਿਸ਼ਵ ਕੱਪ- ਭਾਰਤ ਵਿਰੁੱਧ ਨਹੀਂ ਖੇਡੇਗਾ ਪਾਕਿਸਤਾਨ-ਸ਼ਾਹਬਾਜ਼ ਸ਼ਰੀਫ਼ <br/>
ਅਜੀਤ ਡੈਸਕ
06-02-2026