24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਬਰੈਂਪਟਨ 'ਚ 'ਸਾਕਾ ਨਕੋਦਰ' ਨੂੰ ਮਾਨਤਾ

Ad Position 21
No active advertisement
ਅਜੀਤ ਡੈਸਕ 06-02-2026
ਟੋਰਾਂਟੋ, 5 ਫਰਵਰੀ (ਸਤਪਾਲ ਸਿੰਘ ਜÏਹਲ)–ਕੈਨੇਡਾ ਦੇ ਸ਼ਹਿਰ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਵਲੋਂ ਬੀਤੇ ਕੱਲ੍ਹ ਘੋਸ਼ਣਾ ਪੱਤਰ ਜਾਰੀ ਕਰਕੇ 4 ਫਰਵਰੀ 1986 ਨੂੰ ਪੰਜਾਬ 'ਚ ਵਾਪਰੇ 'ਸਾਕਾ ਨਕੋਦਰ' ਨੂੰ ਮਾਨਤਾ ਦਿੱਤੀ ਗਈ | ਮੇਅਰ ਦੇ ਦਸਤਖਤਾਂ ਨਾਲ ਇਹ ਦਸਤਾਵੇਜ਼ ਬਕਾਇਦਾ 'ਸਾਕਾ ਨਕੋਦਰ ਡੇਅ' ਨੂੰ ਸਮਰਪਿਤ ਕੀਤਾ ਗਿਆ | ਜਿਸ 'ਚ ਪੁਲਿਸ ਦੀਆਂ ਗੋਲੀਆਂ ਨਾਲ ਨÏਜਵਾਨ ਭਾਈ ਝਿਲਮਨ ਸਿੰਘ ਰਾਜੋਵਾਲ, ਭਾਈ ਬਲਧੀਰ ਸਿੰਘ ਰਾਮਗੜ੍ਹ, ਭਾਈ ਹਰਮਿੰਦਰ ਸਿੰਘ ਚਲੂਪੁਰ ਅਤੇ ਭਾਈ ਰਵਿੰਦਰ ਸਿੰਘ ਲਿੱਤਰਾਂ ਦੀਆਂ ਜਾਨਾਂ ਗਈਆਂ ਸਨ¢ ਉਹ ਦੁੱਖਦਾਈ ਘਟਨਾ ਉਦੋਂ ਵਾਪਰੀ ਸੀ ਜਦ 2 ਫਰਵਰੀ 1986 ਨੂੰ ਨਕੋਦਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਇਨਸਾਫ਼ ਲਈ ਸੰਗਤਾਂ ਵਲੋਂ 4 ਫਰਵਰੀ ਨੂੰ ਸ਼ਹਿਰ 'ਚ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਸੀ | ਸਿੱਖ ਸੰਗਤਾਂ ਵਾਸਤੇ ਇਹ ਹੋਰ ਵੀ ਦੁੱਖਦਾਈ ਹੈ ਕਿ ਭਾਈ ਹਰਮਿੰਦਰ ਸਿੰਘ ਨੂੰ ਨੇੜਿਉਂ ਗੋਲੀਆਂ ਮਾਰੀਆਂ ਗਈ ਸਨ | ਮੇਅਰ ਪੈਟਰਿਕ ਬਰਾਊਨ ਨੇ ਦੱਸਿਆ ਕਿ 'ਸਾਕਾ ਨਕੋਦਰ ਡੇਅ' ਨੂੰ ਮਾਨਤਾ ਦਿੰਦੇ ਹੋਏ ਅਤੇ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਉਹ ਆਸ ਕਰਦੇ ਹਨ ਕਿ ਇਹ ਫ਼ੈਸਲਾ ਪੀੜਤ ਪਰਿਵਾਰਾਂ ਦੇ ਜ਼ਖ਼ਮਾਂ ਉੱਪਰ ਮਲ੍ਹਮ ਲਗਾਉਣ 'ਚ ਸਹਾਈ ਹੋਵੇਗਾ ਜਦਕਿ ਪੀੜਤ ਪਰਿਵਾਰਾਂ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ | ਬਰੈਂਪਟਨ ਦੇ ਨਾਲ ਹੀ ਬੀਤੇ ਕੱਲ੍ਹ ਅਲਬਰਟਾ 'ਚ ਐਡਮਿੰਟਨ ਦੇ ਮੇਅਰ ਐਂਡਰਿਊ ਕਨੇਕ ਵਲੋਂ ਵੀ ਇਸੇ ਤਰ੍ਹਾਂ ਘੋਸ਼ਣਾ ਪੱਤਰ ਜਾਰੀ ਕੀਤੀ ਗਈ | ਇਸ ਤੋਂ ਪਹਿਲਾਂ ਕੈਨੇਡਾ ਤੇ ਅਮਰੀਕਾ ਦੇ ਕੁਝ ਹੋਰ ਸ਼ਹਿਰਾਂ ਵਲੋਂ ਵੀ 'ਸਾਕਾ ਨਕੋਦਰ' ਨੂੰ ਮਾਨਤਾ ਦਿੱਤੀ ਜਾ ਚੁੱਕੀ ਹੈ |

Ad Position 22
No active advertisement
ਪਿਛਲੀ ਖ਼ਬਰ -ਟੀ-20 ਵਿਸ਼ਵ ਕੱਪ- ਭਾਰਤ ਵਿਰੁੱਧ ਨਹੀਂ ਖੇਡੇਗਾ ਪਾਕਿਸਤਾਨ-ਸ਼ਾਹਬਾਜ਼ ਸ਼ਰੀਫ਼ <br/> ਅਗਲੀ ਖ਼ਬਰ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੂੰ ਸਿੱਖਾਂ ਨਾਲ ਕੀਤੇ ਵਾਅਦੇ ਮੁੜ ਕਰਵਾਏ ਯਾਦ
Ad Position 24