24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਪ੍ਰਧਾਨ ਮੰਤਰੀ ਕੀਰ ਸਟਾਰਮਰ ਨੂੰ ਸਿੱਖਾਂ ਨਾਲ ਕੀਤੇ ਵਾਅਦੇ ਮੁੜ ਕਰਵਾਏ ਯਾਦ

Ad Position 21
No active advertisement
ਅਜੀਤ ਡੈਸਕ 06-02-2026
ਲੰਡਨ, 5 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਿੱਖ ਫੈਡਰੇਸ਼ਨ (ਯੂ.ਕੇ.) ਨੇ ਅੱਜ ਸਿੱਖ ਭਾਈਚਾਰੇ ਨਾਲ ਕੀਤੇ ਗਏ ਖਾਸ ਵਾਅਦਿਆਂ ਬਾਰੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੂੰ ਇਕ ਪੱਤਰ ਲਿਖਿਆ ਹੈ | ਜਿਸ 'ਚ ਸਿੱਖਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ 'ਚ ਲੇਬਰ ਸਰਕਾਰ ਅਸਫਲ ਰਹੀ ਹੈ | ਇਹ ਪੱਤਰ 7 ਮਈ ਨੂੰ ਹੋਲੀਰੂਡ, ਸੈਨੇਡ ਵਿਖੇ ਹੋ ਰਹੀਆਂ ਜ਼ਿਮਨੀ ਚੋਣਾਂ ਤੇ ਇੰਗਲੈਂਡ ਦੀਆਂ ਸਥਾਨਕ ਚੋਣਾਂ ਤੋਂ ਤਿੰਨ ਮਹੀਨੇ ਪਹਿਲਾਂ ਭੇਜਿਆ ਗਿਆ ਹੈ | ਇਹਨਾਂ ਚੋਣਾਂ ਨੂੰ ਲੈ ਕੇ ਪਹਿਲਾਂ ਹੀ ਰਾਜਸੀ ਹਵਾ ਲੇਬਰ ਦੇ ਪੱਖ 'ਚ ਨਹੀਂ ਵਗ ਰਹੀ | ਪੱਤਰ 'ਚ ਕਿਹਾ ਕਿ ਸਿੱਖ ਭਾਈਚਾਰੇ ਨਾਲ ਸਰਕਾਰ ਦੇ ਰਵੱਈਏ 'ਚ ਸੁਧਾਰ ਦੀ ਲੋੜ ਹੈ | ਸਿੱਖ ਫੈਡਰੇਸ਼ਨ (ਯੂ.ਕੇ.) ਨੇ ਕਿਹਾ ਕਿ ਸਿੱਖ ਭਾਈਚਾਰੇ ਨਾਲ ਸਰਕਾਰ ਦੇ ਸੰਬੰਧਾਂ ਦੀਆਂ ਕਮੀਆਂ ਨੂੰ ਉਜਾਗਰ ਕੀਤਾ ਗਿਆ ਹੈ | ਸਿੱਖ ਵਿਰੋਧੀ ਨਫ਼ਰਤੀ ਅਪਰਾਧਾਂ ਨੂੰ ਪਛਾਣਨ, ਸਵੀਕਾਰ ਕਰਨ ਤੇ ਨਜਿੱਠਣ 'ਚ ਲੇਬਰ ਪਾਰਟੀ ਬਹੁਤ ਸੁਸਤ ਰਹੀ ਹੈ | ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਬਰਤਾਨਵੀ ਪੁਲਿਸ ਮੰਤਰੀ ਨੂੰ ਮਿਲਿਆ, ਗ੍ਰਹਿ ਮੰਤਰੀ ਨੂੰ ਪੱਤਰ ਲਿਖ ਕੇ ਇਸ ਮਾਮਲੇ ਬਾਰੇ ਜਾਣਕਾਰੀ ਦੇਣ ਲਈ ਕਿਹਾ | ਜਗਤਾਰ ਸਿੰਘ ਜੌਹਲ ਦੀ ਰਿਹਾਈ ਤੇ ਵਾਪਸੀ ਨੂੰ ਯਕੀਨੀ ਬਣਾਉਣ ਦੀ ਲੋੜ 'ਤੇ ਵੀ ਪੱਤਰ 'ਚ ਜ਼ੋਰ ਦਿੱਤਾ ਹੈ | ਪ੍ਰਧਾਨ ਮੰਤਰੀ ਨੂੰ ਪੁੱਛਿਆ ਗਿਆ ਹੈ ਕਿ ਕੀ ਉਹ ਜਗਤਾਰ ਦੀ ਪਤਨੀ ਨੂੰ ਮਿਲਣ ਤੇ ਉਨ੍ਹਾਂ ਨੂੰ ਭਰੋਸਾ ਦੇਣ ਲਈ ਤਿਆਰ ਹਨ ਕਿ ਉਹ ਕਦੋਂ ਆਪਣੇ ਪਤੀ ਨਾਲ ਦੁਬਾਰਾ ਮਿਲ ਕੇ ਪਰਿਵਾਰਕ ਜੀਵਨ ਸ਼ੁਰੂ ਕਰਨ ਦੀ ਉਮੀਦ ਕਰ ਸਕਦੀ ਹੈ | ਇਸ ਦੇ ਨਾਲ ਹੀ 1984 ਘੱਲੂਘਾਰੇ 'ਚ ਪਹਿਲਾਂ ਤੇ ਬਾਅਦ ਦੀਆਂ ਘਟਨਾਵਾਂ 'ਚ ਉਸ ਸਮੇਂ ਦੀ ਥੈਚਰ ਸਰਕਾਰ ਦੀ ਭੂਮਿਕਾ ਦੀ ਜਨਤਕ ਜਾਂਚ ਕਰਵਾਉਣ ਦੇ ਵਾਅਦੇ ਨੂੰ ਵੀ ਯਾਦ ਕਰਵਾਇਆ ਗਿਆ ਹੈ | ਸਿੱਖ ਫੈਡਰੇਸ਼ਨ ਨੇ ਕਿਹਾ ਪ੍ਰਧਾਨ ਮੰਤਰੀ ਜਾਣਦੇ ਹਨ ਕਿ 200 ਤੋਂ ਵੱਧ ਸੰਸਦ ਮੈਂਬਰ ਜਨਤਕ ਜਾਂਚ ਦਾ ਸਮਰਥਨ ਕਰ ਰਹੇ ਹਨ | ਪ੍ਰਧਾਨ ਮੰਤਰੀ ਦੁਨੀਆ ਭਰ ਦੇ ਸਿੱਖਾਂ ਲਈ ਸੱਚਾਈ ਤੱਕ ਪਹੁੰਚਣ ਦੀ ਮਹੱਤਤਾ ਨੂੰ ਸਮਝਦੇ ਹਨ | ਉਹਨਾਂ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਆਪਣੇ ਕੀਤੇ ਵਾਅਦੇ ਦਾ ਸਨਮਾਨ ਕਰਨ ਦੀ ਹਿੰਮਤ ਦਿਖਾਉਣ | ਇਸ ਤੋਂ ਇਲਾਵਾ ਯੂ.ਕੇ. 'ਚ ਸਿੱਖ ਕਾਰਕੁਨਾਂ ਨੂੰ ਨਿਸ਼ਾਨਾ ਬਣਾਉਣਾ, ਅੰਤਰਰਾਸ਼ਟਰੀ ਦਮਨ, ਭਾਈ ਅਵਤਾਰ ਸਿੰਘ ਖੰਡਾ ਦੀ ਰਹੱਸਮਈ ਮੌਤ ਬਾਰੇ ਵੀ ਲਿਖਿਆ ਹੈ | ਕਿ ਸਰਕਾਰ ਉਕਤ ਮਾਮਲਿਆਂ 'ਚ ਕੀ ਕਰ ਰਹੀ ਹੈ | ਪ੍ਰਧਾਨ ਮੰਤਰੀ ਕੀਰ ਸਟਾਰਮਰ ਨੂੰ ਕਿਹਾ ਗਿਆ ਹੈ ਕਿ ਸਰਕਾਰ ਨੂੰ ਆਪਣੀ ਨੀਤੀ ਬਦਲਣ ਦੀ ਲੋੜ ਹੈ ਤੇ ਮੰਤਰੀਆਂ ਨੂੰ ਪ੍ਰਮੁੱਖ ਸਿੱਖ ਭਾਈਚਾਰਕ ਸੰਗਠਨਾਂ ਨਾਲ ਤਾਲਮੇਲ ਕਰਨ, ਆਪਣੀ ਚੁੱਪ ਤੋੜ ਕੇ ਸਿੱਖ ਭਾਈਚਾਰੇ ਨਾਲ ਕੀਤੇ ਵਾਅਦਿਆਂ ਦਾ ਸਨਮਾਨ ਕਰਨਾ ਚਾਹੀਦਾ ਹੈ |



Ad Position 22
No active advertisement
ਪਿਛਲੀ ਖ਼ਬਰ ਬਰੈਂਪਟਨ 'ਚ 'ਸਾਕਾ ਨਕੋਦਰ' ਨੂੰ ਮਾਨਤਾ ਅਗਲੀ ਖ਼ਬਰ ਬਰਤਾਨੀਆ ਦੇ ਪ੍ਰਧਾਨ ਮੰਤਰੀ ਨੇ ਜੈਫਰੀ ਐਪਸਟਾਈਨ ਪੀੜਤਾਂ ਤੋਂ ਮੰਗੀ ਮੁਆਫੀ -ਕਸੂਤੇ ਫਸਦੇ ਜਾ ਰਹੇ ਹਨ ਕੀਰ ਸਟਾਰਮਰ
Ad Position 24