24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਬਰਤਾਨੀਆ ਦੇ ਪ੍ਰਧਾਨ ਮੰਤਰੀ ਨੇ ਜੈਫਰੀ ਐਪਸਟਾਈਨ ਪੀੜਤਾਂ ਤੋਂ ਮੰਗੀ ਮੁਆਫੀ -ਕਸੂਤੇ ਫਸਦੇ ਜਾ ਰਹੇ ਹਨ ਕੀਰ ਸਟਾਰਮਰ

Ad Position 21
No active advertisement
ਅਜੀਤ ਡੈਸਕ 06-02-2026
ਲੰਡਨ, 5 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਜੈਫਰੀ ਐਪਸਟਾਈਨ ਦੇ ਪੀੜਤਾਂ ਤੋਂ ਮੁਆਫੀ ਮੰਗੀ ਹੈ ਤੇ ਉਹਨਾਂ ਕਿਹਾ ਕਿ ਉਹ ਮੈਂਡੇਲਸਨ ਦੇ ਝੂਠਾਂ 'ਤੇ ਵਿਸ਼ਵਾਸ ਕਰਨ ਲਈ ਮਾਫ਼ੀ ਚਾਹੁੰਦੇ ਹਨ | ਉਹਨਾਂ ਕਿਹਾ ਕਿ 2024 'ਚ ਪੀਟਰ ਮੈਂਡੇਲਸਨ ਨੂੰ ਅਮਰੀਕੀ ਰਾਜਦੂਤ ਨਿਯੁਕਤ ਕਰਨ ਦੇ ਫੈਸਲੇ 'ਤੇ ਲੇਬਰ ਸੰਸਦ ਮੈਂਬਰਾਂ ਦੇ 'ਗੁੱਸੇ ਅਤੇ ਨਿਰਾਸ਼ਾ' ਨੂੰ ਸਮਝਦੇ ਹਨ | ਪ੍ਰਧਾਨ ਮੰਤਰੀ ਨੇ ਮੈਂਡੇਲਸਨ 'ਤੇ ਜਾਂਚ ਪ੍ਰਕਿਰਿਆ ਦੌਰਾਨ ਝੂਠ ਬੋਲਣ ਦਾ ਦੋਸ਼ ਲਗਾਇਆ, ਉਹਨਾਂ ਕਿਹਾ ਕਿ ਉਸਨੇ ਸਿਰਫ ਇਹ ਪ੍ਰਭਾਵ ਦਿੱਤਾ ਸੀ ਕਿ ਉਹ ਬਦਨਾਮ ਐਪਸਟਾਈਨ ਨੂੰ 'ਬੱਸ ਜਾਣਦੇ' ਸਨ | ਦੂਜੇ ਪਾਸੇ ਵਿਰੋਧੀ ਧਿਰ ਨੇ ਇਸ ਮੁੱਦੇ ਨੂੰ ਲੈ ਕੇ ਪ੍ਰਧਾਨ ਮੰਤਰੀ ਨੂੰ ਘੇਰ ਰਹੇ ਹਨ | ਕੰਜ਼ਰਵੇਟਿਵ ਦੀ ਨੇਤਾ ਕੇਮੀ ਬੈਡੇਨੋਚ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਸਟਾਫ ਦੇ ਚੀਫ ਮੋਰਗਨ ਮੈਕਸਵੀਨੀ ਵੀ ਨਾਲ ਸਨ, ਜੋ ਪੀਟਰ ਮੈਂਡੇਲਸਨ ਦੀ ਨਿਯੁਕਤੀ ਦੇ ਸਬੰਧ ਵਿੱਚ ਬਹੁਤ ਕੁਝ ਦੱਸ ਸਕਦੇ ਹਨ | ਉਹ ਬਹੁਤ ਕੁਝ ਛੁਪਾ ਰਹੇ ਹਨ | ਖ਼ਬਰਾਂ ਮੁਤਾਬਿਕ ਪ੍ਰਧਾਨ ਮੰਤਰੀ ਕੀਰ ਸਟਾਰਮਰ ਇਸ ਮੁੱਦੇ 'ਤੇ ਫਸਦੇ ਨਜ਼ਰ ਆ ਰਹੇ ਹਨ | ਕੁਝ ਸਿਆਸੀ ਮਾਹਿਰਾਂ ਦਾ ਅਨੁਮਾਨ ਹੈ ਕਿ ਸਟਾਰਮਰ ਦੀ ਕੁਰਸੀ ਹੁਣ ਖ਼ਤਰੇ 'ਚ ਹੈ | ਲੇਬਰ ਨੈਟਵਰਕ ਨੇ ਕਿਹਾ ਹੈ ਕਿ ਪੀਟਰ ਮੈਂਡੇਲਸਨ ਦੀ ਨਿਯੁਕਤੀ ਕਰਨ ਵਾਲੀ ਖ਼ਰਾਬ ਰਾਜਨੀਤਕ ਸੱਭਿਆਚਾਰ ਨੂੰ ਜੜੋਂ ਪੁੱਟ ਦੇਣਾ ਚਾਹੀਦਾ ਹੈ, ਇਹ ਨਿਯੁਕਤੀ ਕੋਈ ਹਾਦਸਾ ਨਹੀਂ ਸੀ | ਲੇਬਰ ਪਾਰਟੀ ਦੇ ਸੰਸਦ ਮੈਂਬਰ ਇਆਨ ਬਾਇਰਨ ਨੇ ਕਿਹਾ ਕਿ ਮੁਆਫੀ ਮੰਗਣੀ ਚੰਗੀ ਗੱਲ ਹੈ, ਪਰ ਜਨਤਕ ਵਿਸ਼ਵਾਸ਼ ਬਣਾਉਣ ਲਈ ਪ੍ਰਧਾਨ ਮੰਤਰੀ ਨੂੰ ਬਹੁਤ ਕੰਮ ਕਰਨਾ ਪਵੇਗਾ | ਉਹਨਾਂ ਵੀ ਇਸ ਨਿਯੁਕਤੀ ਨੂੰ ਗਲਤ ਕਿਹਾ ਹੈ |




Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੂੰ ਸਿੱਖਾਂ ਨਾਲ ਕੀਤੇ ਵਾਅਦੇ ਮੁੜ ਕਰਵਾਏ ਯਾਦ ਅਗਲੀ ਖ਼ਬਰ ਵਿਸ਼ਵ 'ਵਰਸਿਟੀ ਵਿਚ ਅੰਤਰ ਵਿਭਾਗ ਕਿ੍ਕਟ ਟੂਰਨਾਮੈਂਟ ਕਰਵਾਇਆ <br/>
Ad Position 24