ਬੰਗਾ, 5 ਫਰਵਰੀ (ਸੁਰਿੰਦਰ ਸਿੰਘ ਕਰਮ ਲਧਾਣਾ)-ਦਸ਼ਮੇਸ਼ ਸਪੋਰਟਸ ਕਲੱਬ ਲਧਾਣਾ ਉੱਚਾ ਵਲੋਂ ਦਸ਼ਮੇਸ਼ ਸਪੋਰਟਸ ਸਟੇਡੀਅਮ ਵਿਖੇ ਕਰਾਇਆ 20ਵਾਂ ਛੇ ਰੋਜ਼ਾ ਸਵਰਗੀ ਡਾ. ਸਾਧੂ ਸਿੰਘ ਹਮਦਰਦ ਫੁੱਟਬਾਲ ਟੂਰਨਾਮੈਂਟ ਫੁੱਟਬਾਲ ਦਾ ਮਹਾਂਕੁੰਭ ਸਾਬਤ ਹੁੰਦਿਆਂ ਸਮਾਪਤ ਹੋ ਗਿਆ | ਟੂਰਨਾਮੈਂਟ ਦੌਰਾਨ ਓਪਨ ਕਲੱਬ ਪੱਧਰ 'ਚ ਪੰਜਾਬ ਦੇ 8 ਫੁੱਟਬਾਲ ਕਲੱਬਾਂ ਦੀਆਂ ਟੀਮਾਂ ਨੇ ਭਾਗ ਲਿਆ, ਜਿਸ ਦੌਰਾਨ ਨਾਮਧਾਰੀ ਫੁੱਟਬਾਲ ਕਲੱਬ ਭੈਣੀ ਸਾਹਿਬ ਚੈਂਪੀਅਨ ਬਣਿਆ, ਜਦੋਂਕਿ ਦਸ਼ਮੇਸ਼ ਸਪੋਰਟਸ ਕਲੱਬ ਲਧਾਣਾ ਉੱਚਾ ਦੀ ਟੀਮ ਉੱਪ ਜੇਤੂ ਰਹੀ | ਟੂਰਨਾਮੈਂਟ ਦੌਰਾਨ ਪਿੰਡ ਪੱਧਰ ਦੀਆਂ 24 ਟੀਮਾਂ ਦੇ ਮੁਕਾਬਲੇ ਦੌਰਾਨ ਪਿੰਡ ਲਧਾਣਾ ਉੱਚਾ ਤੇ ਪਿੰਡ ਲਧਾਣਾ ਝਿੱਕਾ ਦੀਆਂ ਟੀਮਾਂ ਸਾਂਝੇ ਰੂਪ 'ਚ ਜੇਤੂ ਰਹੀਆਂ | 'ਬੀ' ਵਰਗ ਦੇ ਕਰਵਾਏ ਮੁਕਾਬਲਿਆਂ ਦੌਰਾਨ ਇਲਾਕੇ ਦੇ 8 ਪਿੰਡਾਂ ਦੀਆਂ ਟੀਮਾਂ ਨੇ ਭਾਗ ਲਿਆ | ਜਿਸ 'ਚ ਪਿੰਡ ਮੂਸਾਪੁਰ ਦੀ ਟੀਮ ਨੇ ਪਹਿਲਾ ਇਨਾਮ ਜਿੱਤਿਆ | ਇਨਾਮਾਂ ਦੀ ਵੰਡ ਟੂਰਨਾਮੈਂਟ ਦੇ ਮੁੱਖ ਮਹਿਮਾਨ ਮੈਡਮ ਗੁਰਜੋਤ ਕੌਰ ਸੀਨੀਅਰ ਐਗਜੀਕਿਊਟਿਵ 'ਅਜੀਤ' ਜਲੰਧਰ, ਸਤਵੀਰ ਸਿੰਘ ਪੱਲੀ ਝਿੱਕੀ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਨਵਾਂਸ਼ਹਿਰ, ਜਰਨੈਲ ਸਿੰਘ ਪੱਲੀ ਝਿੱਕੀ ਮੈਂਬਰ ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਜਸਬੀਰ ਸਿੰਘ ਨੂਰਪੁਰ ਜ਼ਿਲ੍ਹਾ ਇੰਚਾਰਜ ਉਪ ਦਫ਼ਤਰ 'ਅਜੀਤ' ਨਵਾਂਸ਼ਹਿਰ ਵਲੋਂ ਕੀਤੀ ਗਈ, ਜਦੋਂਕਿ ਇਸ ਮੌਕੇ ਸਮੂਹ ਪੰਚਾਇਤ, ਕਲੱਬ ਦੇ ਅਹੁਦੇਦਾਰ ਤੇ ਮੈਂਬਰ, ਐਨ.ਆਰ.ਆਈ. ਮਹਿਮਾਨ, ਪਤਵੰਤੇ ਤੇ ਨਗਰ ਨਿਵਾਸੀ ਵੀ ਹਾਜ਼ਰ ਸਨ | ਇਸ ਦੌਰਾਨ ਹਲਕਾ ਬੰਗਾ ਦੇ ਵਿਧਾਇਕ ਡਾ. ਸੁੁਖਵਿੰਦਰ ਸੁੱਖੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ, ਜਿਨ੍ਹਾਂ ਦੇ ਨਾਲ ਸੋਹਣ ਲਾਲ ਢੰਡਾ ਪ੍ਰਧਾਨ ਐਸ. ਸੀ. ਵਿੰਗ ਤੇ ਹੋਰ ਵੀ ਹਾਜ਼ਰ ਸਨ |
ਖੇਡ ਸੰਸਾਰ
Free
ਫੁੱਟਬਾਲ ਦਾ ਮਹਾਂਕੁੰਭ ਬਣਿਆ ਸਵਰਗੀ ਡਾ. ਸਾਧੂ ਸਿੰਘ ਹਮਦਰਦ ਟੂਰਨਾਮੈਂਟ ਲਧਾਣਾ ਉੱਚਾ ਸਮਾਪਤ <br/>
ਅਜੀਤ ਡੈਸਕ
06-02-2026