26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਸਿੰਗਾਪੁਰ ਦੇ ਸਾਬਕਾ ਹਾਕੀ ਖਿਡਾਰੀ ਫਾਰੂਕ ਮੈਰੀਕਨ ਦਾ ਦਿਹਾਂਤ

Ad Position 21
No active advertisement
ਅਜੀਤ ਡੈਸਕ 27-02-2026

ਸਿੰਗਾਪੁਰ, 26 ਫਰਵਰੀ (ਏਜੰਸੀ)-ਭਾਰਤੀ ਮੂਲ ਦੇ ਸਿੰਗਾਪੁਰ ਦੇ ਸਾਬਕਾ ਹਾਕੀ ਖਿਡਾਰੀ ਤੇ ਮੈਨੇਜਰ ਫਾਰੂਕ ਮੈਰੀਕਨ ਅਲੀ ਦਾ ਵੀਰਵਾਰ ਨੂੰ ਦਿਹਾਂਤ ਹੋ ਗਿਆ | ਉਹ 80 ਸਾਲ ਦੇ ਸਨ | ਦੇਸ਼ ਦੇ ਖੇਡ ਭਾਈਚਾਰੇ ਨੇ ਅਲੀ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ, ਜੋ ਹਾਕੀ ਨੂੰ 'ਜੀਉਂਦੇ' ਸਨ ਤੇ ਆਪਣੇ ਖਿਡਾਰੀਆਂ ਦੀ ਡੂੰਘਾਈ ਨਾਲ ਦੇਖਭਾਲ ਕਰਦੇ ਸਨ | ਫਾਰੂਕ ਦੇ ਪਿੱਛੇ ਉਨ੍ਹਾਂ ਦੀ 68 ਸਾਲਾ ਪਤਨੀ, ਜੈਕਿੰਟਾ ਅਰੀਓਲਾ ਅਤੇ 42 ਸਾਲਾ ਧੀ, ਸ਼ਾਈਨ ਮੈਰੀਕਨ ਹਨ | ਇਕ ਰਿਪੋਰਟ ਦੇ ਅਨੁਸਾਰ, ਉਨ੍ਹਾਂ ਦੇ ਪਰਿਵਾਰ ਨੇ ਦਿਹਾਂਤ ਦੇ ਕਾਰਨ ਦਾ ਖੁਲਾਸਾ ਨਹੀਂ ਕੀਤਾ | ਫਾਰੂਕ, ਇਕ ਮਹਾਨ ਪੈਨਲਟੀ ਕਾਰਨਰ ਮਾਹਰ, ਇਕ ਡਿਫੈਂਡਰ ਵਜੋਂ ਖੇਡਿਆ ਤੇ 1968 ਤੋਂ 1971 ਤੱਕ ਰਾਸ਼ਟਰੀ ਟੀਮ ਦੀ ਨੁਮਾਇੰਦਗੀ ਕੀਤੀ | ਉਸਨੇ 1982 ਤੋਂ 2000 ਦੇ ਦਹਾਕੇ ਦੇ ਸ਼ੁਰੂ ਤੱਕ ਸਿੰਗਾਪੁਰ ਪੁਰਸ਼ ਟੀਮ ਦੇ ਮੈਨੇਜਰ ਵਜੋਂ ਵੀ ਸੇਵਾ ਨਿਭਾਈ |

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਗੁਰਦੁਆਰਾ ਵਾਲਸਾਲ ਵਿਖੇ ਮਾਂ ਬੋਲੀ ਦਿਵਸ ਮਨਾਇਆ <br/> ਅਗਲੀ ਖ਼ਬਰ -ਪੈਰਾਗੁਏ ਅੰਤਰਰਾਸ਼ਟਰੀ ਸ਼ਤਰੰਜ ਟੂਰਨਾਮੈਂਟ- ਗੁਕੇਸ਼ ਤੇ ਨੀਮੈਨ ਵਿਚਕਾਰ ਮੈਚ ਰਿਹਾ ਡਰਾਅ <br/>
Ad Position 24