ਪੈਰਾਗੁਏ, 26 ਫਰਵਰੀ (ਪੀ.ਟੀ.ਆਈ.)-ਵਿਸ਼ਵ ਚੈਂਪੀਅਨ ਡੀ. ਗੁਕੇਸ਼ ਨੇ ਵਿਚਕਾਰਲੇ ਗੇਮ 'ਚ ਕੁਝ ਤਣਾਅਪੂਰਨ ਪਲਾਂ ਦਾ ਸਾਹਮਣਾ ਕੀਤਾ ਤੇ ਪੈਰਾਗੁਏ ਅੰਤਰਰਾਸ਼ਟਰੀ ਸ਼ਤਰੰਜ ਫੈਸਟੀਵਲ ਦੇ ਮਾਸਟਰਜ਼ ਸ਼੍ਰੇਣੀ ਦੇ ਪਹਿਲੇ ਦੌਰ 'ਚ ਅਮਰੀਕਾ ਦੇ ਹੰਸ ਮੋਕੇ ਨੀਮੈਨ ਨਾਲ ਡਰਾਅ ਲਈ ਸੈਟਲ ਹੋ ਗਿਆ | ਗੁਕੇਸ਼ ਸਫੇਦ ਟੁਕੜਿਆਂ ਨਾਲ ਖੇਡ ਰਿਹਾ ਸੀ, ਪਰ ਨੀਮੈਨ ਨੇ ਬਰਲਿਨ ਡਿਫੈਂਸ ਨੂੰ ਅਪਣਾਇਅ | ਇਹ ਦੋਵਾਂ ਖਿਡਾਰੀਆਂ ਵਿਚਕਾਰ ਇਕ ਦਿਲਚਸਪ ਮੁਕਾਬਲੇ ਦੀ ਚੰਗੀ ਸ਼ੁਰੂਆਤ ਸੀ | ਨੀਮੈਨ ਨੇ ਹਮਲਾਵਰ ਰੁਖ ਅਪਣਾਇਆਅਤੇ 13ਵੀਂ ਚਾਲ 'ਤੇ ਇਕ ਮੋਹਰੇ ਦੀ ਕੁਰਬਾਨੀ ਦਿੱਤੀ, ਜਿਸ ਨਾਲ ਗੁਕੇਸ਼ ਨੂੰ ਪਿੱਛੇ ਛੱਡ ਦਿੱਤਾ ਗਿਆ | ਅਮਰੀਕੀ ਖਿਡਾਰੀ ਨੇ ਫਿਰ ਹਾਵੀ ਹੋਣ ਦੀ ਕੋਸ਼ਿਸ਼ ਕੀਤੀ, ਪਰ ਭਾਰਤੀ ਖਿਡਾਰੀ ਨੇ ਵੀ ਵਧੀਆ ਖੇਡਿਆ ਤੇ ਅੰਤ 'ਚ ਡਰਾਅ 'ਚ ਕਾਮਯਾਬ ਰਿਹਾ |
ਖੇਡ ਸੰਸਾਰ
Free
-ਪੈਰਾਗੁਏ ਅੰਤਰਰਾਸ਼ਟਰੀ ਸ਼ਤਰੰਜ ਟੂਰਨਾਮੈਂਟ- ਗੁਕੇਸ਼ ਤੇ ਨੀਮੈਨ ਵਿਚਕਾਰ ਮੈਚ ਰਿਹਾ ਡਰਾਅ <br/>
ਅਜੀਤ ਡੈਸਕ
27-02-2026