ਮਿਆਮੀ, 26 ਫਰਵਰੀ (ਇੰਟ.)-ਫਲੋਰੀਡਾ ਵਿਚ ਭਾਰਤੀ ਮੂਲ ਦੀ ਡਾਕਟਰ ਨੂੰ ਆਪਣੀ 4 ਸਾਲਾ ਧੀ ਨੂੰ ਮਾਰਨ ਦੇ ਦੋਸ਼ 'ਚ ਗਿ੍ਫ਼ਤਾਰ ਕੀਤਾ ਗਿਆ ਹੈ | ਇਹ ਗਿ੍ਫ਼ਤਾਰੀ ਘਟਨਾ ਨੂੰ ਅੰਜ਼ਾਮ ਦੇਣ ਤੋਂ ਕਈ ਮਹਿਨੇ ਬਾਅਦ ਹੋਈ | ਅਮਰੀਕੀ ਅਧਿਕਾਰੀਆਂ ਨੇ ਜੂਨ 2025 'ਚ ਵਾਪਰੀ ਘਟਨਾ ਦੀ ਰਿਪੋਰਟ ਕਰਨ ਵਾਲੀ ਉਸਦੀ ਭਿਆਨਕ 911 ਕਾਲ ਜਾਰੀ ਕੀਤੀ ਹੈ | ਜਾਂਚਕਰਤਾਵਾਂ ਨੇ ਕਿਹਾ ਕਿ ਓਕਲਾਹੋਮਾ ਸਥਿਤ ਬਾਲ ਰੋਗ ਵਿਗਿਆਨੀ ਡਾ. ਨੇਹਾ ਗੁਪਤਾ ਨੇ ਛੋਟੀ ਬੱਚੀ ਦੀ ਮÏਤ ਨੂੰ ਛੁਪਾਉਣ ਲਈ ਇਹ ਕਾਲ ਕੀਤੀ ਸੀ | ਮਿਆਮੀ-ਡੇਡ ਸ਼ੈਰਿਫ਼ ਦੇ ਦਫ਼ਤਰ ਦੇ ਅਨੁਸਾਰ, 37 ਸਾਲਾ ਗੁਪਤਾ ਨੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਉਸਦੀ ਧੀ, ਆਰੀਆ ਤਲਥੀ, ਅਸਥਾਈ ਕਿਰਾਏ ਦੇ ਘਰ ਤੋਂ ਬਾਹਰ ਨਿਕਲੀ ਤੇ ਅੱਧੀ ਰਾਤ ਨੂੰ ਪੂਲ 'ਚ ਡਿੱਗ ਪਈ | ਬਾਲ ਰੋਗ ਵਿਗਿਆਨੀ ਤੇ ਉਸਦੀ ਧੀ ਓਕਲਾਹੋਮਾ ਤੋਂ ਫਲੋਰੀਡਾ ਦੇ ਮਿਆਮੀ ਜਾ ਰਹੇ ਸਨ ਜਦੋਂ ਇਹ ਘਟਨਾ ਵਾਪਰੀ | ਗੁਪਤਾ ਨੇ ਪੈਰਾਮੈਡਿਕਸ ਨੂੰ ਦੱਸਿਆ ਕਿ ਉਸਨੂੰ ਕੋਈ ਪਤਾ ਨਹੀਂ ਸੀ ਕਿ ਬੱਚੀ ਕਿੰਨੀ ਦੇਰ ਤੱਕ ਪੂਲ ਵਿੱਚ ਰਹੀ, ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸ਼ਾਇਦ 20 ਮਿੰਟ | ਪਰ ਪੋਸਟਮਾਰਟਮ ਦÏਰਾਨ, ਕੁੜੀ ਦੇ ਫੇਫੜਿਆਂ ਜਾਂ ਪੇਟ 'ਚ ਕੋਈ ਪਾਣੀ ਨਹੀਂ ਮਿਲਿਆ ਤੇ ਇਹ ਪਤਾ ਲੱਗਿਆ ਕਿ ਉਸਨੂੰ ਪੂਲ 'ਚ ਪਾਉਣ ਤੋਂ ਪਹਿਲਾਂ ਹੀ ਉਸਦੀ ਮÏਤ ਹੋ ਗਈ ਸੀ |