ਚੇਨਈ, 26 ਫਰਵਰੀ (ਏਜੰਸੀ)-ਭਾਰਤੀ ਬੱਲੇਬਾਜ਼ਾਂ ਨੇ ਆਈ.ਸੀ.ਸੀ. ਪੁਰਸ਼ ਟੀ-20 ਵਿਸ਼ਵ ਕੱਪ 2026 'ਚ ਜ਼ਿੰਬਾਬਵੇ ਦੇ ਖਿਲਾਫ ਜ਼ਬਰਦਸਤ ਬੱਲੇਬਾਜ਼ੀ ਪ੍ਰਦਰਸ਼ਨ ਕੀਤਾ | ਚੇਨਈ ਦੇ ਐਮ.ਏ. ਚਿਦੰਬਰਮ ਸਟੇਡੀਅਮ 'ਚ ਖੇਡੇ ਗਏ ਮੈਚ 'ਚ ਭਾਰਤ ਨੇ ਜ਼ਿੰਬਾਬਵੇ ਨੂੰ 72 ਦੌੜਾਂ ਨਾਲ ਹਰਾਇਆ | ਭਾਰਤੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਤੇ ਹਾਰਦਿਕ ਪੰਡਯਾ ਦੇ ਅਰਧ ਸੈਂਕੜਿਆਂ ਦੀ ਮਦਦ ਨਾਲ ਭਾਰਤ ਨੇ ਜ਼ਿੰਬਾਬਵੇ ਨੂੰ 257 ਦÏੜਾਂ ਦਾ ਟੀਚਾ ਦਿੱਤਾ | ਪਰ ਜਵਾਬੀ ਪਾਰੀ 'ਚ ਜ਼ਿੰਬਾਬਵੇ 20 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 184 ਦੌੜਾਂ ਹੀ ਬਣਾ ਪਾਈ | ਜ਼ਿੰਬਾਬਵੇ ਨੇ ਟਾਸ ਜਿੱਤਿਆ ਤੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ | ਭਾਰਤੀ ਟੀਮ ਨੇ 20 ਓਵਰਾਂ 'ਚ 4 ਵਿਕਟਾਂ 'ਤੇ 256 ਦÏੜਾਂ ਬਣਾਈਆਂ | ਇਹ ਟੀ-20 ਵਿਸ਼ਵ ਕੱਪ 'ਚ ਭਾਰਤ ਦਾ ਸਭ ਤੋਂ ਵੱਧ ਸਕੋਰ ਹੈ | ਇਸ ਤਰ੍ਹਾਂ ਟੀਮ ਨੇ ਇਕ ਗਲੋਬਲ ਟੂਰਨਾਮੈਂਟ 'ਚ ਆਪਣਾ 18 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ | ਇਸ ਟੂਰਨਾਮੈਂਟ 'ਚ ਭਾਰਤ ਦਾ ਪਿਛਲਾ ਸਭ ਤੋਂ ਵੱਧ ਸਕੋਰ 2007 'ਚ ਇੰਗਲੈਂਡ ਵਿਰੁੱਧ ਚਾਰ ਵਿਕਟਾਂ 'ਤੇ 218 ਦÏੜਾਂ ਸੀ | ਇਹ ਮÏਜੂਦਾ ਟੀ-20 ਵਿਸ਼ਵ ਕੱਪ 'ਚ ਕਿਸੇ ਵੀ ਟੀਮ ਦਾ ਸਭ ਤੋਂ ਵੱਡਾ ਸਕੋਰ ਸੀ | ਇਸ ਤੋਂ ਪਹਿਲਾਂ, ਵੈਸਟਇੰਡੀਜ਼ ਨੇ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਜ਼ਿੰਬਾਬਵੇ ਵਿਰੁੱਧ 6 ਵਿਕਟਾਂ 'ਤੇ 254 ਦÏੜਾਂ ਬਣਾਈਆਂ ਸਨ | ਇਸ ਦੇ ਨਾਲ ਹੀ ਇਹ ਟੀ-20 ਵਿਸ਼ਵ ਕੱਪ ਦੇ ਇਤਿਹਾਸ 'ਚ ਦੂਜਾ ਸਭ ਤੋਂ ਵੱਡਾ ਸਕੋਰ ਹੈ | ਸਭ ਤੋਂ ਵੱਡਾ ਸਕੋਰ 260 ਹੈ, ਜੋ ਸ੍ਰੀਲੰਕਾ ਨੇ 2007 'ਚ ਕੀਨੀਆ ਵਿਰੁੱਧ ਬਣਾਇਆ ਸੀ | ਭਾਰਤ ਦੀ ਜਿੱਤ ਨਾਲ ਟੀ-20 ਵਿਸ਼ਵ ਕੱਪ 'ਚ ਜ਼ਿੰਬਾਬਵੇ ਦਾ ਸਫ਼ਰ ਖਤਮ ਹੋ ਗਿਆ ਹੈ | ਦੱਖਣੀ ਅਫਰੀਕਾ, ਵੈਸਟਇੰਡੀਜ਼ ਤੇ ਭਾਰਤ ਗਰੁੱਪ 1 ਤੋਂ ਸੈਮੀਫਾਈਨਲ ਲਈ ਦÏੜ 'ਚ ਹਨ | ਦੱਖਣੀ ਅਫਰੀਕਾ ਨੇ ਲਗਾਤਾਰ 2 ਮੈਚ ਜਿੱਤ ਕੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ | ਹੁਣ, ਜੇਕਰ ਭਾਰਤ ਆਪਣਾ ਆਖਰੀ ਮੈਚ ਜਿੱਤ ਜਾਂਦਾ ਹੈ ਤੇ ਦੱਖਣੀ ਅਫਰੀਕਾ ਜ਼ਿੰਬਾਬਵੇ ਨੂੰ ਵੀ ਹਰਾ ਦਿੰਦਾ ਹੈ, ਤਾਂ ਭਾਰਤ ਤੇ ਦੱਖਣੀ ਅਫਰੀਕਾ ਗਰੁੱਪ 1 ਤੋਂ ਸੈਮੀਫਾਈਨਲ 'ਚ ਪਹੁੰਚ ਜਾਣਗੇ |
ਖੇਡ ਸੰਸਾਰ
Free
ਭਾਰਤ ਨੇ ਜ਼ਿੰਬਾਬਵੇ ਨੂੰ 72 ਦੌੜਾਂ ਨਾਲ ਹਰਾਇਆ <br/>
ਅਜੀਤ ਡੈਸਕ
27-02-2026