ਅਹਿਮਦਾਬਾਦ, 26 ਫਰਵਰੀ (ਪੀ.ਟੀ.ਆਈ.)-ਆਈ.ਸੀ.ਸੀ. ਪੁਰਸ਼ ਟੀ-20 ਵਿਸ਼ਵ ਕੱਪ ਦਾ 47ਵਾਂ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਗਿਆ | ਜਿਸ 'ਚ ਦੱਖਣੀ ਅਫਰੀਕਾ ਨੇ ਵੈਸਟ ਇੰਡੀਜ਼ ਵਿਰੁੱਧ 9 ਵਿਕਟਾਂ ਨਾਲ ਜਿੱਤ ਪ੍ਰਾਪਤ ਕੀਤੀ | ਦੱਖਣੀ ਅਫਰੀਕਾ ਨੂੰ ਜਿੱਤਣ ਲਈ 177 ਦÏੜਾਂ ਦਾ ਟੀਚਾ ਦਿੱਤਾ ਗਿਆ ਸੀ, ਜਿਸਨੂੰ ਉਨ੍ਹਾਂ ਨੇ 16.1 ਓਵਰਾਂ 'ਚ ਹੀ ਹਾਸਲ ਕਰ ਲਿਆ | ਇਹ ਮੈਚ ਭਾਰਤੀ ਟੀਮ ਲਈ ਵੀ ਮਹੱਤਵਪੂਰਨ ਸੀ | ਜੇਕਰ ਵੈਸਟ ਇੰਡੀਜ਼ ਇਹ ਮੈਚ ਜਿੱਤ ਜਾਂਦਾ ਤਾਂ ਭਾਰਤ ਦਾ ਸੈਮੀਫਾਈਨਲ ਦਾ ਰਸਤਾ ਹੋਰ ਮੁਸ਼ਕਲ ਹੋ ਜਾਂਦਾ | ਹਾਲਾਂਕਿ, ਜੇਕਰ ਦੱਖਣੀ ਅਫਰੀਕਾ ਜਿੱਤ ਜਾਂਦਾ ਤਾਂ ਭਾਰਤ ਲਈ ਸੈਮੀਫਾਈਨਲ ਸਮੀਕਰਨ ਥੋੜ੍ਹਾ ਆਸਾਨ ਹੋ ਜਾਂਦਾ | ਦੱਖਣੀ ਅਫਰੀਕਾ ਨੇ ਟੀਚੇ ਦਾ ਪਿੱਛਾ ਕਰਦੇ ਹੋਏ ਚੰਗੀ ਸ਼ੁਰੂਆਤ ਕੀਤੀ | ਕਪਤਾਨ ਏਡਨ ਮਾਰਕਰਾਮ ਤੇ ਕੁਇੰਟਨ ਡੀ ਕੌਕ ਨੇ ਪਹਿਲੀ ਵਿਕਟ ਲਈ 95 ਦÏੜਾਂ ਦੀ ਸਾਂਝੇਦਾਰੀ ਕੀਤੀ | ਰੋਸਟਨ ਚੇਜ਼ ਨੇ ਡੀ ਕÏਕ ਨੂੰ ਆਊਟ ਕਰਕੇ ਇਸ ਸਾਂਝੇਦਾਰੀ ਨੂੰ ਤੋੜਿਆ | ਇਸ ਸਲਾਮੀ ਬੱਲੇਬਾਜ਼ੀ ਜੋੜੀ ਨੇ ਦੱਖਣੀ ਅਫਰੀਕਾ ਨੂੰ ਗਤੀ ਪ੍ਰਦਾਨ ਕੀਤੀ | ਉੱਥੋਂ, ਏਡੇਨ ਮਾਰਕਰਾਮ ਤੇ ਰਿਆਨ ਰਿਕਲਟਨ ਨੇ ਆਸਾਨੀ ਨਾਲ ਟੀਮ ਨੂੰ ਜਿੱਤ ਵੱਲ ਲੈ ਗਏ | ਮਾਰਕਰਾਮ ਨੇ 46 ਗੇਂਦਾਂ 'ਤੇ ਅਜੇਤੂ 82 ਦÏੜਾਂ ਬਣਾਈਆਂ ਤੇ ਰਿਕਲਟਨ ਨੇ 28 ਗੇਂਦਾਂ 'ਤੇ ਅਜੇਤੂ 45 ਦÏੜਾਂ ਦਾ ਯੋਗਦਾਨ ਪਾਇਆ | ਦੋਵਾਂ ਨੇ ਦੂਜੀ ਵਿਕਟ ਲਈ 82 ਦÏੜਾਂ ਦੀ ਸਾਂਝੇਦਾਰੀ ਕੀਤੀ | ਮੈਚ ਵਿੱਚ, ਵੈਸਟ ਇੰਡੀਜ਼ ਨੇ ਟਾਸ ਹਾਰਨ ਤੇ ਪਹਿਲਾਂ ਬੱਲੇਬਾਜ਼ੀ ਕਰਨ ਤੋਂ ਬਾਅਦ 8 ਵਿਕਟਾਂ 'ਤੇ 176 ਦੌੜਾਂ ਬਣਾਈਆਂ |
ਖੇਡ ਸੰਸਾਰ
Free
ਦੱਖਣੀ ਅਫ਼ਰੀਕਾ ਨੇ ਵੈਸਟ ਇੰਡੀਜ਼ 'ਤੇ ਦਰਜ ਕੀਤੀ ਵੱਡੀ ਜਿੱਤ <br/>
ਅਜੀਤ ਡੈਸਕ
27-02-2026