ਫਿਲਮ 'ਦਿ ਕੇਰਲ ਸਟੋਰੀ 2' 'ਤੇ ਹਾਈ ਕੋਰਟ ਨੇ ਲਗਾਈ ਰੋਕ
ਅਜੀਤ ਡੈਸਕ
27-02-2026
ਤਿਰੂਵਨੰਤਪੁਰਮ, 26 ਫਰਵਰੀ (ਇੰਟ.)-ਕੇਰਲ ਹਾਈ ਕੋਰਟ ਨੇ 26 ਫਰਵਰੀ ਨੂੰ ਫਿਲਮ 'ਦਿ ਕੇਰਲ ਸਟੋਰੀ 2' ਦੀ ਰਿਲੀਜ਼ 'ਤੇ ਰੋਕ ਲਗਾ ਦਿੱਤੀ | ਇਹ ਫੈਸਲਾ ਇਸ ਹਫ਼ਤੇ ਦੇ ਸ਼ੁਰੂ 'ਚ ਫਿਲਮ ਦੇ ਸੈਂਸਰ ਸਰਟੀਫਿਕੇਟ ਨੂੰ ਚੁਣÏਤੀ ਦੇਣ ਵਾਲੀ ਇਕ ਪਟੀਸ਼ਨ ਤੋਂ ਬਾਅਦ ਆਇਆ | ਸੁਣਵਾਈ ਦੌਰਾਨ, ਜਸਟਿਸ ਬੇਚੂ ਕੁਰੀਅਨ ਥਾਮਸ ਨੇ ਨਿਰਦੇਸ਼ ਦਿੱਤਾ ਕਿ ਫਿਲਮ ਨੂੰ ਇਸਦੀ ਅਸਲ ਨਿਰਧਾਰਤ ਰਿਲੀਜ਼ ਮਿਤੀ 27 ਫਰਵਰੀ 'ਤੇ ਰਿਲੀਜ਼ ਨਹੀਂ ਕੀਤਾ ਜਾ ਸਕਦਾ | ਅਦਾਲਤ ਨੇ ਸੈਂਸਰ ਬੋਰਡ 'ਤੇ ਵੀ ਸਵਾਲ ਉਠਾਉਂਦੇ ਹੋਏ ਕਿਹਾ ਕਿ ਇਸ ਨੇ 'ਨਿਯਮਾਂ ਦੀ ਪਾਲਣਾ ਨਹੀਂ ਕੀਤੀ' | ਇਸ ਦÏਰਾਨ ਪਤਾ ਲੱਗਾ ਹੈ ਕਿ ਫਿਲਮ ਨਿਰਮਾਤਾ ਹੁਣ ਸਿੰਗਲ ਜੱਜ ਦੇ ਹੁਕਮ ਨੂੰ ਕੇਰਲ ਹਾਈ ਕੋਰਟ ਦੇ ਵੱਡੇ ਬੈਂਚ ਦੇ ਸਾਹਮਣੇ ਅਪੀਲ ਕਰਨ ਦੀ ਯੋਜਨਾ ਬਣਾ ਰਹੇ ਹਨ |