ਅਹਿਮਦਾਬਾਦ, 10 ਮਾਰਚ (ਪੀ.ਟੀ.ਆਈ.)-ਗੁਜਰਾਤ ਟਾਈਟਨਜ਼ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦੇ ਆਉਣ ਵਾਲੇ ਸੀਜ਼ਨ ਲਈ ਸਾਬਕਾ ਆਸਟ੍ਰੇਲੀਆਈ ਓਪਨਰ ਮੈਥਿਊ ਹੇਡਨ ਨੂੰ ਬੱਲੇਬਾਜ਼ੀ ਕੋਚ ਨਿਯੁਕਤ ਕੀਤਾ ਹੈ | ਫਰੈਂਚਾਇਜ਼ੀ ਨੇ ਮੰਗਲਵਾਰ ਨੂੰ ਇਸਦਾ ਐਲਾਨ ਕੀਤਾ | 2 ਵਾਰ ਦੇ ਇਕ ਰੋਜ਼ਾ ਵਿਸ਼ਵ ਕੱਪ ਜੇਤੂ ਤੇ ਆਪਣੇ ਸਮੇਂ ਦੇ ਸਭ ਤੋਂ ਪ੍ਰਭਾਵਸ਼ਾਲੀ ਓਪਨਰਾਂ 'ਚੋਂ ਇਕ ਹੇਡਨ ਦਾ ਇਕ ਸ਼ਾਨਦਾਰ ਅੰਤਰਰਾਸ਼ਟਰੀ ਕਰੀਅਰ ਰਿਹਾ ਹੈ | ਉਸ ਕੋਲ ਵਿਆਪਕ ਤਜਰਬਾ ਹੈ ਤੇ ਉਹ ਟੀ-20 ਬੱਲੇਬਾਜ਼ੀ ਦੀਆਂ ਬਾਰੀਕੀਆਂ ਨੂੰ ਸਮਝਦਾ ਹੈ | ਹੇਡਨ ਨੇ ਸਾਰੇ ਫਾਰਮੈਟਾਂ 'ਚ 273 ਅੰਤਰਰਾਸ਼ਟਰੀ ਮੈਚਾਂ 'ਚ ਆਸਟ੍ਰੇਲੀਆ ਦੀ ਨੁਮਾਇੰਦਗੀ ਕੀਤੀ, 15,000 ਤੋਂ ਵੱਧ ਦÏੜਾਂ ਬਣਾਈਆਂ ਅਤੇ ਕਈ ਆਈ.ਸੀ.ਸੀ. ਟੂਰਨਾਮੈਂਟਾਂ 'ਚ ਜਿੱਤਾਂ ਵਿਚ ਮੁੱਖ ਭੂਮਿਕਾ ਨਿਭਾਈ ਹੈ |
ਖੇਡ ਸੰਸਾਰ
Free
ਗੁਜਰਾਤ ਟਾਈਟਨਜ਼ ਨੇ ਮੈਥਿਊ ਹੇਡਨ ਨੂੰ ਬੱਲੇਬਾਜ਼ੀ ਕੋਚ ਨਿਯੁਕਤ ਕੀਤਾ
ਅਜੀਤ ਡੈਸਕ
11-03-2026