11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਵੀਓਮਿੰਗ ਸੂਬੇ 'ਚ ਅੰਗਰੇਜ਼ੀ ਨਾ ਬੋਲਣ ਵਾਲੇ ਟਰੱਕ ਡਰਾਈਵਰਾਂ ਦੀ ਸ਼ਾਮਤ

Ad Position 21
No active advertisement
ਅਜੀਤ ਡੈਸਕ 11-03-2026

ਸੈਕਰਾਮੈਂਟੋ, 10 ਮਾਰਚ (ਹੁਸਨ ਲੜੋਆ ਬੰਗਾ)-ਅਮਰੀਕੀ ਰਾਜ ਵੀਓਮਿੰਗ ਵਿਚ ਗਵਰਨਰ ਮਾਰਕ ਗੋਰਡਨ ਨੇ ਹਾਊਸ ਬਿੱਲ 32 ਉਪਰ ਦਸਤਖਤ ਕਰ ਦਿੱਤੇ ਹਨ ਜੋ ਕਾਨੂੰਨ ਅੰਗਰੇਜ਼ੀ ਨਾ ਬੋਲਣ ਵਾਲੇ ਕਮਰਸ਼ੀਅਲ ਟਰੱਕ ਡਰਾਈਵਰਾਂ ਲਈ ਸ਼ਾਮਤ ਦਾ ਕਾਰਨ ਬਣੇਗਾ | ਇਸ ਕਾਨੂੰਨ ਤਹਿਤ ਪੁਲਿਸ ਅੰਗਰੇਜ਼ੀ ਨਾ ਜਾਣਨ ਵਾਲੇ ਡਰਾਈਵਰਾਂ ਨੂੰ ਜੁਰਮਾਨਾ ਕਰ ਸਕਦੀ ਹੈ ਤੇ ਜੇਲ੍ਹ 'ਚ ਬੰਦ ਕਰ ਸਕਦੀ ਹੈ | ਵੀਓਮਿੰਗ ਵਿਚ ਕੋਈ ਵੀ ਵਿਅਕਤੀ ਜਿਸ ਨੂੰ ਅੰਗਰੇਜ਼ੀ ਨਹੀਂ ਆਉਂਦੀ ਉਹ ਟਰੱਕ ਨਹੀਂ ਚਲਾ ਸਕੇਗਾ | ਸ਼ੁਰੂ ਵਿਚ ਅਜਿਹੇ ਡਰਾਈਵਰ ਨੂੰ 1000 ਡਾਲਰ ਜੁਰਮਾਨਾ ਤੇ ਉਸ ਉਪਰ ਕਰਮਰਸ਼ੀਅਲ ਵਾਹਣ ਚਲਾਉਣ ਉਪਰ ਤੁਰੰਤ ਪਾਬੰਦੀ ਲਾਈ ਜਾਵੇਗੀ | ਇਹ ਪਾਬੰਦੀ ਓਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਉਹ ਅੰਗਰੇਜ਼ੀ ਬੋਲਣ ਵਿਚ ਆਪਣੀ ਮੁਹਾਰਤ ਸਿੱਧ ਨਹੀਂ ਕਰ ਦਿੰਦਾ | ਜੇਕਰ ਅਜਿਹਾ ਡਰਾਈਵਰ ਮੁੜ ਕਮਰਸ਼ੀਅਲ ਵਾਹਣ ਚਲਾਉਂਦਾ ਫੜਿਆ ਜਾਂਦਾ ਹੈ ਤਾਂ ਉਸ ਉਪਰ 1000 ਡਾਲਰ ਦਾ ਹੋਰ ਜੁਰਮਾਨਾ ਲਾਇਆ ਜਾਵੇਗਾ ਤੇ ਉਸ ਨੂੰ 90 ਦਿਨ ਜੇਲ੍ਹ ਵਿਚ ਰਖਿਆ ਜਾਵੇਗਾ¢

Ad Position 22
No active advertisement
ਪਿਛਲੀ ਖ਼ਬਰ ਗੁਜਰਾਤ ਟਾਈਟਨਜ਼ ਨੇ ਮੈਥਿਊ ਹੇਡਨ ਨੂੰ ਬੱਲੇਬਾਜ਼ੀ ਕੋਚ ਨਿਯੁਕਤ ਕੀਤਾ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਹੋਲਾ ਮਹੱਲਾ ਕਵੀ ਦਰਬਾਰ ਕਰਵਾਇਆ ਗਿਆ <br/>
Ad Position 24