11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਹੋਲਾ ਮਹੱਲਾ ਕਵੀ ਦਰਬਾਰ ਕਰਵਾਇਆ ਗਿਆ <br/>

Ad Position 21
No active advertisement
ਅਜੀਤ ਡੈਸਕ 11-03-2026
ਲੰਡਨ, 10 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਹੋਲਾ ਮਹੱਲਾ ਕਵੀ ਦਰਬਾਰ ਕਰਵਾਇਆ ਗਿਆ | ਜਿਸ 'ਚ ਪਹੁੰਚੇ ਕਵੀਆਂ ਨੇ ਕਾਵਿ ਰਚਨਾਵਾਂ ਪੇਸ਼ ਕੀਤੀਆਂ ਤੇ ਬੁਲਾਰਿਆਂ ਨੇ ਅਜੇਹੇ ਕਵੀ ਦਰਬਾਰ ਪੂਰੇ ਉਤਸ਼ਾਹ ਨਾਲ ਕਰਵਾਉਣ ਦੀ ਅਪੀਲ ਕੀਤੀ | ਕਵੀ ਦਰਬਾਰ ਦੀ ਸ਼ੁਰੂਆਤ ਕਰਦਿਆਂ ਕੌਂਸਲਰ ਕਮਲਪ੍ਰੀਤ ਕੌਰ ਨੇ ਹੋਲਾ ਮਹੱਲਾ ਦੇ ਨਾਲ-ਨਾਲ ਸਿੱਖ ਬੀਬੀਆਂ ਦੇ ਯੋਗਦਾਨ ਦੀ ਗੱਲ ਕਰਦਿਆਂ ਆਪਣੀ ਕਵਿਤਾ ਸੁਣਾਈ | ਸੁਰਿੰਦਰ ਸਿੰਘ ਔਜਲਾ ਨੇ ਹੋਲਾ ਮਹੱਲਾ ਦੀ ਮਹੱਤਤਾ, ਨਾਹਰ ਸਿੰਘ ਗਿੱਲ ਨੇ ਮਾਂ, ਰਵਿੰਦਰ ਸਿੰਘ ਖਹਿਰਾ ਅਤੇ ਗੁਰਮੀਤ ਸਿੰਘ ਸਿੱਧੂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ | ਢਾਡੀ ਜਸਪਾਲ ਸਿੰਘ ਨੇ ਮਾਤਾ ਗੁਜ਼ਰੀ ਕਵਿਤਾ ਰਾਹੀਂ ਅਨੰਦਪੁਰ ਦੇ ਬਿਰਤਾਂਤ ਨੂੰ ਸਿਰਜਿਆ | ਮੁੱਖ ਸੇਵਾਦਾਰ ਗੁਰਮੇਲ ਸਿੰਘ ਮੱਲ੍ਹੀ, ਸਟੇਜ ਸਕੱਤਰ ਮਨਜੀਤ ਸਿੰਘ, ਗੁਰਪ੍ਰਤਾਪ ਸਿੰਘ ਢਿਲੋਂ, ਗਿਆਨੀ ਬਲਵਿੰਦਰ ਸਿੰਘ ਪੱਟੀ, ਸੁਖਵਿੰਦਰ ਸਿੰਘ ਸੁੱਖੀ, ਸ਼ਿਵਦੀਪ ਕੌਰ ਢੇਸੀ ਆਦਿ ਨੇ ਸੰਬੋਧਨ ਕਰਦਿਆਂ ਅਜੇਹੇ ਕਵੀ ਦਰਬਾਰ ਅੱਗੇ ਤੋਂ ਵੀ ਉਲੀਕਣ ਦੀ ਅਪੀਲ ਕੀਤੀ |

Ad Position 22
No active advertisement
ਪਿਛਲੀ ਖ਼ਬਰ ਵੀਓਮਿੰਗ ਸੂਬੇ 'ਚ ਅੰਗਰੇਜ਼ੀ ਨਾ ਬੋਲਣ ਵਾਲੇ ਟਰੱਕ ਡਰਾਈਵਰਾਂ ਦੀ ਸ਼ਾਮਤ ਅਗਲੀ ਖ਼ਬਰ ਗਲਾਸਗੋ 'ਚ 175 ਸਾਲਾ ਪੁਰਾਣੀ ਇਤਿਹਾਸਕ ਇਮਾਰਤ ਅੱਗ ਨਾਲ ਸੜ ਕੇ ਸੁਆਹ <br/>
Ad Position 24