ਗੋਲਡ ਕੋਸਟ, 10 ਮਾਰਚ (ਏਜੰਸੀ)-ਆਸਟ੍ਰੇਲੀਆ ਦੇ ਗ੍ਰਹਿ ਮੰਤਰੀ ਟੋਨੀ ਬਰਕ ਨੇ ਕਿਹਾ ਕਿ ਆਸਟ੍ਰੇਲੀਆ ਨੇ ਈਰਾਨ ਦੀ ਮਹਿਲਾ ਫੁੱਟਬਾਲ ਟੀਮ ਦੇ ਪੰਜ ਮੈਂਬਰਾਂ ਨੂੰ ਸ਼ਰਣ ਦਿੱਤੀ ਹੈ ਜੋ ਈਰਾਨ 'ਚ ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਇਕ ਟੂਰਨਾਮੈਂਟ ਲਈ ਦੇਸ਼ ਦਾ ਦÏਰਾ ਕਰ ਰਹੀਆਂ ਸਨ | ਆਸਟ੍ਰੇਲੀਆ ਵਿਚ ਈਰਾਨੀ ਸਮੂਹਾਂ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਸਟ੍ਰੇਲੀਆਈ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਉਹ ਉਨ੍ਹਾਂ ਅÏਰਤਾਂ ਦੀ ਮਦਦ ਕਰੇ ਜੋ ਜਨਤਕ ਤÏਰ 'ਤੇ ਸ਼ਰਨ ਮੰਗਣ ਤੋਂ ਅਸਮਰੱਥ ਹਨ | ਟੀਮ ਦੀਆਂ ਖਿਡਾਰੀਆਂ ਨੇ ਆਪਣੇ ਸ਼ੁਰੂਆਤੀ ਮੈਚ ਤੋਂ ਪਹਿਲਾਂ ਈਰਾਨੀ ਰਾਸ਼ਟਰੀ ਗੀਤ ਨਹੀਂ ਗਾਇਆ, ਜਿਸ ਨਾਲ ਵਿਆਪਕ ਅਟਕਲਾਂ ਪੈਦਾ ਹੋਈਆਂ | ਬਰਕ ਨੇ ਬਿ੍ਸਬੇਨ 'ਚ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਅÏਰਤਾਂ ਨਾਲ ਮਿਲੇ ਸਨ ਤੇ ਉਨ੍ਹਾਂ ਦੇ ਵੀਜ਼ੇ ਮਾਨਵਤਾਵਾਦੀ ਆਧਾਰ 'ਤੇ ਪ੍ਰਦਾਨ ਕੀਤੇ ਗਏ ਸਨ |