06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਜੰਗ ਦੌਰਾਨ ਖਿਡਾਰੀਆਂ 'ਤੇ ਈਰਾਨ ਨੇ ਲਗਾਈ ਪਾਬੰਦੀ

Ad Position 21
No active advertisement
ਅਜੀਤ ਡੈਸਕ 28-03-2026

ਤੇਹਰਾਨ, 27 ਮਾਰਚ (ਪੀ.ਟੀ.ਆਈ.)-ਈਰਾਨ ਤੇ ਇਜ਼ਰਾਈਲ ਵਿਚਕਾਰ ਚੱਲ ਰਹੇ ਟਕਰਾਅ ਕਾਰਨ ਮੱਧ ਪੂਰਬ ਵਿਚ ਤਣਾਅ ਬਹੁਤ ਜ਼ਿਆਦਾ ਵਧ ਗਿਆ ਹੈ, ਜੋ ਕਿ ਲਗਭਗ ਇਕ ਮਹੀਨੇ ਤੋਂ ਜਾਰੀ ਹੈ | ਯੁੱਧ ਦੇ ਵਿਚਕਾਰ ਹੁਣ ਇਸਦੇ 28ਵੇਂ ਦਿਨ 'ਚ ਈਰਾਨ ਨੇ ਆਪਣੀਆਂ ਖੇਡ ਟੀਮਾਂ 'ਤੇ ਉਨ੍ਹਾਂ ਦੇਸ਼ਾਂ ਵਿਚ ਯਾਤਰਾ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ ਜਿਨ੍ਹਾਂ ਨੂੰ ਉਹ ਦੁਸ਼ਮਣ ਸਮਝਦਾ ਹੈ | ਇਹ ਜਾਣਕਾਰੀ ਈਰਾਨੀ ਸਰਕਾਰੀ ਟੈਲੀਵਿਜ਼ਨ ਵਲੋਂ ਸਾਊਦੀ ਅਰਬ 'ਚ ਟਰੈਕਟਰ ਐਫ.ਸੀ. ਨਾਲ ਸਬੰਧਿਤ ਇਕ ਨਿਰਧਾਰਤ ਫੁੱਟਬਾਲ ਮੈਚ ਤੋਂ ਪਹਿਲਾਂ ਐਲਾਨ ਕੀਤੀ ਗਈ ਸੀ | ਟਰੈਕਟਰ ਐਫ.ਸੀ. ਵਰਤਮਾਨ ਵਿਚ ਇਕ ਪ੍ਰਮੁੱਖ ਈਰਾਨੀ ਫੁੱਟਬਾਲ ਕਲੱਬ ਹੈ | ਆਪਣੇ ਬਿਆਨ ਵਿਚ ਮੰਤਰਾਲੇ ਨੇ ਖਾਸ ਤÏਰ 'ਤੇ ਆਉਣ ਵਾਲੇ ਪਲੇਆਫ ਮੈਚ ਜਿਸਨੂੰ ਟਰੈਕਟਰ ਮੈਚ ਕਿਹਾ ਜਾਂਦਾ ਹੈ, ਨੂੰ ਸੰਬੋਧਿਤ ਕੀਤਾ | ਦੁਬਈ ਦੇ ਸ਼ਬਾਬ ਅਲ-ਅਹਲੀ ਦੇ ਵਿਰੁੱਧ, ਜੋ ਕਿ ਸਾਊਦੀ ਅਰਬ ਦੇ ਜੇਦਾਹ ਵਿਚ ਖੇਡਿਆ ਜਾਣਾ ਸੀ | ਹੁਣ, ਇਸ ਮੈਚ 'ਤੇ ਅਨਿਸ਼ਚਿਤਤਾ ਦੇ ਬੱਦਲ ਮੰਡਰਾ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਗੁਰਜੰਟ ਸਿੰਘ ਨੇ ਅੰਤਰਰਾਸ਼ਟਰੀ ਹਾਕੀ ਤੋਂ ਲਿਆ ਸੰਨਿਆਸ ਅਗਲੀ ਖ਼ਬਰ ਈਦ ਮਿਲਨ ਸ਼ਾਮ 28 ਨੂੰ
Ad Position 24
No active advertisement