•2 ਵਾਰ ਜਿੱਤਿਆ ਉਲੰਪਿਕ ਤਗਮਾ
ਨਵੀਂ ਦਿੱਲੀ, 27 ਮਾਰਚ (ਪੀ.ਟੀ.ਆਈ.)-ਫਾਰਵਰਡ ਗੁਰਜੰਟ ਸਿੰਘ ਜੋ ਕਿ ਟੋਕੀਓ ਤੇ ਪੈਰਿਸ ਓਲੰਪਿਕ ਦੋਵਾਂ 'ਚ ਕਾਂਸੀ ਦੇ ਤਗਮੇ ਜਿੱਤਣ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਦੇ ਮੈਂਬਰ ਰਹੇ, ਨੇ ਸ਼ੁੱਕਰਵਾਰ ਨੂੰ ਅੰਤਰਰਾਸ਼ਟਰੀ ਹਾਕੀ ਤੋਂ ਆਪਣੀ ਸੰਨਿਆਸ ਦਾ ਐਲਾਨ ਕੀਤਾ | ਅੰਮਿ੍ਤਸਰ ਦੇ ਪਿੰਡ ਖਲਿਆਰਾ ਦਾ 31 ਸਾਲਾ ਗੁਰਜੰਟ, ਜਿਸਨੇ 2017 'ਚ ਭਾਰਤ ਲਈ ਆਪਣਾ ਡੈਬਿਊ ਕੀਤਾ ਸੀ, ਨੇ 130 ਅੰਤਰਰਾਸ਼ਟਰੀ ਮੈਚਾਂ 'ਚ 33 ਗੋਲ ਕੀਤੇ | ਪਿਛਲੇ ਸਾਲ ਜੂਨ 'ਚ ਭਾਰਤ ਲਈ ਆਖਰੀ ਵਾਰ ਖੇਡਣ ਤੋਂ ਬਾਅਦ, ਗੁਰਜੰਟ ਨੇ ਇੱਥੇ ਕਰਵਾਏ ਇਕ ਹਾਕੀ ਇੰਡੀਆ ਸਾਲਾਨਾ ਪੁਰਸਕਾਰ ਸਮਾਰੋਹ ਦÏਰਾਨ ਅੰਤਰਰਾਸ਼ਟਰੀ ਹਾਕੀ ਤੋਂ ਆਪਣੀ ਸੰਨਿਆਸ ਦਾ ਐਲਾਨ ਕੀਤਾ | ਗੁਰਜੰਟ ਦੇ ਕੋਲ ਸਭ ਤੋਂ ਤੇਜ਼ ਅੰਤਰਰਾਸ਼ਟਰੀ ਗੋਲ ਦਾ ਭਾਰਤੀ ਰਿਕਾਰਡ ਵੀ ਹੈ; ਉਸਨੇ 2020 ਐਫ਼ ਆਈ.ਐਚ. ਪ੍ਰੋ ਲੀਗ ਦÏਰਾਨ ਨੀਦਰਲੈਂਡਜ਼ ਵਿਰੁੱਧ ਮੈਚ 'ਚ ਸਿਰਫ 13 ਸਕਿੰਟ ਵਿਚ ਗੋਲ ਕੀਤਾ |
ਖੇਡ ਸੰਸਾਰ
Free
ਗੁਰਜੰਟ ਸਿੰਘ ਨੇ ਅੰਤਰਰਾਸ਼ਟਰੀ ਹਾਕੀ ਤੋਂ ਲਿਆ ਸੰਨਿਆਸ
ਅਜੀਤ ਡੈਸਕ
28-03-2026