ਬੈਂਗਲੁਰੂ, 27 ਮਾਰਚ (ਇੰਟ.)-ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) 2026, 28 ਮਾਰਚ ਨੂੰ ਸ਼ੁਰੂ ਹੋਣ ਵਾਲੀ ਹੈ | 19ਵੇਂ ਸੀਜ਼ਨ ਦੇ ਸ਼ੁਰੂਆਤੀ ਮੁਕਾਬਲੇ 'ਚ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਜ਼ ਬੈਂਗਲੁਰੂ ਐਮ. ਚਿੰਨਾਸਵਾਮੀ ਸਟੇਡੀਅਮ 'ਚ ਸਨਰਾਈਜ਼ਰਜ਼ ਹੈਦਰਾਬਾਦ ਨਾਲ ਭਿੜੇਗਾ | ਮੈਚ ਲਈ ਟਾਸ ਭਾਰਤੀ ਸਮੇਂ ਅਨੁਸਾਰ ਸ਼ਾਮ 7:00 ਵਜੇ ਹੋਣਾ ਹੈ, ਜਿਸ ਵਿਚ ਪਹਿਲੀ ਗੇਂਦ ਸ਼ਾਮ 7:30 ਵਜੇ ਸੁੱਟੀ ਜਾਣ ਦੀ ਉਮੀਦ ਹੈ | ਰਜਤ ਪਾਟੀਦਾਰ ਦੀ ਕਪਤਾਨੀ ਹੇਠ ਰਾਇਲ ਚੈਲੇਂਜਰਜ਼ ਬੈਂਗਲੁਰੂ ਆਪਣੀ ਪਹਿਲੀ ਆਈ.ਪੀ.ਐਲ. ਟਰਾਫੀ ਜਿੱਤਣ ਤੋਂ ਬਾਅਦ ਆਤਮਵਿਸ਼ਵਾਸ ਨਾਲ ਮੈਦਾਨ 'ਤੇ ਉਤਰੇਗੀ | ਦੂਜੇ ਪਾਸੇ, ਸਨਰਾਈਜ਼ਰਜ਼ ਹੈਦਰਾਬਾਦ ਚੁਣÏਤੀਆਂ ਨਾਲ ਜੂਝ ਰਿਹਾ ਹੈ | ਟੀਮ ਦੀ ਬੱਲੇਬਾਜ਼ੀ ਲਾਈਨਅੱਪ ਬਿਨਾਂ ਸ਼ੱਕ ਮਜ਼ਬੂਤ ਹੈ ਪਰ ਕਪਤਾਨ ਪੈਟ ਕਮਿੰਸ ਦੀ ਸੱਟ ਤੋਂ ਬਾਅਦ ਉਨ੍ਹਾਂ ਦਾ ਗੇਂਦਬਾਜ਼ੀ ਵਿਭਾਗ ਕਮਜ਼ੋਰ ਹੋ ਗਿਆ ਹੈ | ਇਸ ਦੇ ਮੱਦੇਨਜ਼ਰ, ਈਸ਼ਾਨ ਕਿਸ਼ਨ ਨੂੰ ਅੰਤਰਿਮ ਕਪਤਾਨ ਨਿਯੁਕਤ ਕੀਤਾ ਗਿਆ ਹੈ |
ਖੇਡ ਸੰਸਾਰ
Free
-ਆਈ.ਪੀ.ਐਲ.-ਬੈਂਗਲੁਰੂ ਤੇ ਹੈਦਰਾਬਾਦ ਵਿਚਾਲੇ ਮੁਕਾਬਲਾ ਅੱਜ
ਅਜੀਤ ਡੈਸਕ
28-03-2026