06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਕੈਨੇਡਾ ਦਾ ਇਮੀਗ੍ਰੇਸ਼ਨ ਸਿਸਟਮ ਕੰਟਰੋਲ ਹੇਠ-ਮਾਰਕ ਕਾਰਨੀ <br/>

Ad Position 21
No active advertisement
ਅਜੀਤ ਡੈਸਕ 28-03-2026
ਟੋਰਾਂਟੋ, 27 ਮਾਰਚ (ਸਤਪਾਲ ਸਿੰਘ ਜੌਹਲ)-ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਰਾਜਧਾਨੀ ਓਟਾਵਾ ਵਿਖੇ ਆਖਿਆ ਕਿ ਜਦੋਂ ਦੇ ਉਹ ਪ੍ਰਧਾਨ ਮੰਤਰੀ ਬਣੇ ਹਨ ਦੇਸ਼ ਦਾ ਇਮੀਗ੍ਰੇਸ਼ਨ ਸਿਸਟਮ ਕੰਟਰੋਲ ਹੇਠ ਹੈ ਤੇ ਬੇਨਿਯਮੀਆਂ ਪਾਏ ਜਾਣ 'ਤੇ 100 ਫੀਸਦ ਮਾਮਲਿਆਂ ਦੀ ਜਾਂਚ ਕੀਤੀ ਜਾਂਦੀ ਹੈ | ਉਨ੍ਹਾਂ ਆਖਿਆ ਕਿ ਵਿਦੇਸ਼ੀ ਕਾਮਿਆਂ ਦੀ ਗਿਣਤੀ ਘਟਾ ਜੇ ਅੱਧੀ ਕੀਤੀ ਜਾ ਚੁੱਕੀ ਹੈ | ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਉਸ ਤੋਂ ਵੀ ਵੱਧ ਤੇਜੀ ਨਾਲ ਘਟ ਚੁੱਕੀ ਹੈ ਤੇ ਬੀਤੇ 2 ਸਾਲਾਂ ਦੁ ਮੁਕਾਬਲੇ ਹੁਣ 60 ਫੀਸਦ ਘੱਟ ਸਟੱਡੀ ਜਾਰੀ ਕੀਤੇ ਜਾ ਰਹੇ ਹਨ | ਕਾਰਨੀ ਬੀਤੇ ਸਾਲ 14 ਮਾਰਚ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਬਣੇ ਸਨ ਤੇ ਉਦੋਂ ਤੋਂ ਉਨ੍ਹਾਂ ਦੀ ਸਰਕਾਰ ਵਲੋਂ ਆਰਜੀ ਵੀਜੇ, ਵਰਕ ਪਰਮਿਟ ਅਤੇ ਪੱਕੀ ਇਮੀਗ੍ਰੇਸ਼ਨ ਦੇ ਵੀਜੇ ਸੀਮਤ ਕਰਨਾ ਜਾਰੀ ਰੱਖਿਆ ਹੈ | 2025 ਦੌਰਾਨ ਸਰਕਾਰ ਦਾ 2,55,360 ਸਟੱਡੀ ਪਰਮਿਟ ਜਾਰੀ ਕਰਨ ਦਾ ਟੀਚਾ ਸੀ ਜਦ ਕਿ ਪੂਰੇ ਸਾਲ ਦੌਰਾਨ ਤਕਰੀਬਨ 1,00,000 ਸਟੱਡੀ ਵੀਜੇ ਹੀ ਜਾਰੀ ਕੀਤੇ ਗਏ | ਉਨ੍ਹਾਂ 'ਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ 67 ਫੀਸਦ ਤੋਂ ਘੱਟ ਹੋ ਕੇ ਮਸਾਂ 8 ਕੁ ਫੀਸਦ ਰਹਿ ਗਈ | 2024 ਅਤੇ 2025 ਦੌਰਾਨ ਭਾਰਤੀ ਨਾਗਰਿਕਾਂ ਦੇ ਕੈਨੇਡਾ ਦੇ ਵੀਜੇ, ਵਰਕ ਪਰਮਿਟ ਤੇ ਸਟੱਡੀ ਪਰਮਿਟ ਇਨਕਾਰ ਹੋਣ ਦੀ ਦਰ ਵੀ ਬਹੁਤ ਵੱਧੀ ਜਿਸ ਦਾ ਮੁੱਖ ਕਾਰਨ ਵੱਡੀ ਪੱਧਰ 'ਤੇ ਦਸਤਾਵੇਜ਼ਾਂ ਦੀ ਜਾਅਲਸਾਜ਼ੀ ਕਰਨਾ ਸਮਝਿਆ ਜਾਂਦਾ ਹੈ | ਇੱਥੋਂ ਤੱਕ ਕਿ ਕਾਰਨੀ ਦੀ ਸਰਕਾਰ ਵਿਚ ਸ਼ਰਨਾਰਥੀਆਂ ਦੇ ਨਵੇਂ ਕੇਸਾਂ ਵਿਚ ਵੀ 30 ਫੀਸਦ ਤੋਂ ਵੱਧ ਗਿਰਾਵਟ ਦਰਜ ਹੋ ਰਹੀ ਹੈ | ਬੀਤੇ ਚਾਰ ਕੁ ਸਾਲਾਂ ਦੌਰਾਨ ਕੈਨੇਡਾ ਦਾ ਇਮੀਗ੍ਰੇਸ਼ਨ ਸਿਸਟਮ ਧੋਖਾਦੜੀ ਦਾ ਬੁਰੀ ਤਰ੍ਹਾਂ ਸ਼ਿਕਾਰ ਹੋਇਆ ਰਿਹਾ | ਇਸ ਬਾਰੇ ਦੇਸ਼ ਦੇ ਲੇਖਾਕਾਰ ਕਾਰੀਨ ਹੋਗਨ ਨੇ ਸਰਕਾਰ ਦੀ ਨਾਕਾਮੀ ਜਾਹਿਰ ਕਰਦਿਆਂ ਆਖਿਆ ਕਿ 2023 ਤੇ 2024 ਦੌਰਾਨ ਸਟੱਡੀ ਪਰਮਿਟਾਂ ਦੀ ਜਾਅਲਸਾਜ਼ੀ ਦੇ 153000 ਤੋਂ ਵੱਧ ਕੇਸਾਂ ਬਾਰੇ ਪਤਾ ਲੱਗਾ ਸੀ ਪਰ ਇਮੀਗ੍ਰੇਸ਼ਨ ਵਿਭਾਗ ਨੇ ਮਸਾਂ 4057 ਕੇਸਾਂ ਦੀ ਜਾਂਚ ਕੀਤੀ | ਇਸ ਦਾ ਭਾਵ ਹੈ ਕਿ ਮਹਿਕਮੇ ਵਲੋਂ ਜਾਅਲਸਾਜੀ ਨੂੰ ਚੱਲਣ ਦਿੱਤਾ ਗਿਆ | ਇਸ ਬਾਰੇ ਇਮੀਗ੍ਰੇਸ਼ਨ ਮੰਤਰੀ ਲੀਨਾ ਡਿਆਬ ਨੇ ਕਿਹਾ ਕਿ ਉਨ੍ਹਾਂ ਨੂੰ ਲੇਖਾਕਾਰ ਹੋਗਨ ਦੀ ਰਿਪੋਰਟ ਪ੍ਰਾਪਤ ਹੋ ਗਈ ਹੈ ਤੇ ਉਨ੍ਹਾਂ ਦਾ ਵਿਭਾਗ ਖਾਮੀਆਂ ਦੂਰ ਕਰਨ ਲਈ ਕੰਮ ਕਰੇਗਾ |

Ad Position 22
No active advertisement
ਪਿਛਲੀ ਖ਼ਬਰ ਸ਼ੇਅਰ ਬਾਜ਼ਾਰ 'ਚ ਭਾਰੀ ਗਿਰਾਵਟ ਨਿਵੇਸ਼ਕਾਂ ਦੇ 9 ਲੱਖ ਕਰੋੜ ਡੁੱਬੇ <br/> ਅਗਲੀ ਖ਼ਬਰ -ਆਈ.ਪੀ.ਐਲ.-ਬੈਂਗਲੁਰੂ ਤੇ ਹੈਦਰਾਬਾਦ ਵਿਚਾਲੇ ਮੁਕਾਬਲਾ ਅੱਜ
Ad Position 24
No active advertisement