24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਮਹਿੰਗਾਈ ਕੇਵਲ ਤੇਲ ਤੱਕ ਹੀ ਸੀਮਿਤ ਨਹੀਂ ਰਹੀ-ਨੀਲ ਕਸ਼ਕਾਰੀ

ਸੈਕਰਾਮੈਂਟੋ, 24 ਸਤੰਬਰ (ਹੁਸਨ ਲੜੋਆ ਬੰਗਾ)-ਮਿਨੀਆਪੋਲਿਸ ਫੈਡਰਲ ਰਿਜ਼ਰਵ ਦੇ ਪ੍ਰਧਾਨ ਨੀਲ ਕਸ਼ਕਾਰੀ ਨੇ ਕਿਹਾ ਹੈ ਕਿ ਭੋਜਨ ਤੇ ਊਰਜਾ ਦੀਆਂ ਅਸਥਿਰ ਕੀਮਤਾਂ ਨੂੰ ਬਾਹਰ ਰੱਖਣ ਦੇ ਬਾਵਜੂਦ ਪੂਰੀ ਅਮਰੀਕੀ ਆਰਥਿਕਤਾ ’ਚ ਮਹਿੰਗਾਈ ਬਹੁਤ ਜ਼ਿਆਦਾ ਬਣੀ ਹੋਈ ਹੈ| ਰਿਪਬਲੀਕਨ ਆਗੂ ਨੇ ਇਖ ਟੀ. ਵੀ.

Ad Position 21
No active advertisement
ਅਜੀਤ ਡੈਸਕ 25-09-2026
ਸੈਕਰਾਮੈਂਟੋ, 24 ਸਤੰਬਰ (ਹੁਸਨ ਲੜੋਆ ਬੰਗਾ)-ਮਿਨੀਆਪੋਲਿਸ ਫੈਡਰਲ ਰਿਜ਼ਰਵ ਦੇ ਪ੍ਰਧਾਨ ਨੀਲ ਕਸ਼ਕਾਰੀ ਨੇ ਕਿਹਾ ਹੈ ਕਿ ਭੋਜਨ ਤੇ ਊਰਜਾ ਦੀਆਂ ਅਸਥਿਰ ਕੀਮਤਾਂ ਨੂੰ ਬਾਹਰ ਰੱਖਣ ਦੇ ਬਾਵਜੂਦ ਪੂਰੀ ਅਮਰੀਕੀ ਆਰਥਿਕਤਾ ’ਚ ਮਹਿੰਗਾਈ ਬਹੁਤ ਜ਼ਿਆਦਾ ਬਣੀ ਹੋਈ ਹੈ| ਰਿਪਬਲੀਕਨ ਆਗੂ ਨੇ ਇਖ ਟੀ.ਵੀ. ਪ੍ਰੋਗਰਾਮ ਵਿਚ ਕਿਹਾ ਕਿ ਅਮਰੀਕੀ ਲੋਕ ਹਰ ਰੋਜ਼ ਜਿਸ ਮਹਿੰਗਾਈ ਨੂੰ ਮਹਿਸੂਸ ਕਰ ਰਹੇ ਹਨ, ਉਹ ਸਿਰਫ਼ ਤੇਲ ਦੀਆਂ ਕੀਮਤਾਂ ਤੱਕ ਸੀਮਤ ਨਹੀਂ ਹੈ ਬਲਕਿ ਇਹ ਆਰਥਿਕਤਾ ਦੇ ਹਰ ਪਹਿਲੂ ’ਚ ਮੌਜੂਦ ਹੈ| ਕਸ਼ਕਾਰੀ ਨੇ ਕਿਹਾ ਕਿ ਫੈਡਰਲ ਰਿਜ਼ਰਵ ਕੋਲ ਮਹਿੰਗਾਈ ਨੂੰ ਘਟਾਉਣ ਲਈ ਲੋੜੀਂਦੇ ਸਾਧਨ ਮੌਜੂਦ ਹਨ| ਉਨਾਂ ਇਹ ਵੀ ਕਿਹਾ ਕਿ ਉਨਾਂ ਨੂੰ ਉਮੀਦ ਹੈ ਕਿ ਸਰਕਾਰ ਦੇ ਹੋਰ ਹਿੱਸੇ ਤੇ ਨਿੱਜੀ ਖੇਤਰ ਆਰਥਿਕਤਾ ਨੂੰ ਆਮ ਹਾਲਤ ’ਚ ਵਾਪਸ ਲਿਆਉਣ ਵਿਚ ਮਦਦ ਕਰਨਗੇ| ਉਨਾਂ ਦੀਆਂ ਇਹ ਟਿੱਪਣੀਆਂ ਫੈਡਰਲ ਰਿਜ਼ਰਵ ਵੱਲੋਂ ਆਪਣੀ ਮੁੱਖ ਵਿਆਜ ਦਰ ’ਚ ਇਕ-ਚੌਥਾਈ ਅੰਕ ਦਾ ਵਾਧਾ ਕਰਨ ਤੋਂ ਕੁਝ ਦਿਨ ਬਾਅਦ ਆਈਆਂ ਹਨ|
Ad Position 22
No active advertisement
ਪਿਛਲੀ ਖ਼ਬਰ ਜਬਰ - ਜਨਾਹ ਤੇ ਜ਼ਬਰਦਸਤੀ ਕਾਬੂ ਹੇਠ ਰੱਖਣ ਦੇ ਦੋਸ਼ਾਂ ’ ਚ ਪੰਜਾਬੀ ਨੂੰ ਕੈਦ ਅਗਲੀ ਖ਼ਬਰ ਗੁਰਦੁਆਰਿਆਂ ’ ਚ ਭਾਰਤੀ ਅਧਿਕਾਰੀਆਂ ਨੂੰ ਸੱਦਣ ਤੋਂ ਗੁਰੇਜ਼ ਕੀਤਾ ਜਾਵੇ
Ad Position 24