24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਜਬਰ - ਜਨਾਹ ਤੇ ਜ਼ਬਰਦਸਤੀ ਕਾਬੂ ਹੇਠ ਰੱਖਣ ਦੇ ਦੋਸ਼ਾਂ ’ ਚ ਪੰਜਾਬੀ ਨੂੰ ਕੈਦ

ਲੰਡਨ, 24 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ਦੇ ਸਟੈਫਰਡਸ਼ਾਇਰ ਇਲਾਕੇ ਵਿਚ ਇਕ ਔਰਤ ਨਾਲ ਜਬਰ-ਜਨਾਹ ਕਰਨ ਤੇ ਉਸ ਨੂੰ ਡਰਾ-ਧਮਕਾ ਕੇ ਆਪਣੇ ਕਾਬੂ ਹੇਠ ਰੱਖਣ ਦੇ ਮਾਮਲੇ ਵਿਚ 48 ਸਾਲਾ ਕਮਲਜੀਤ ਸਹੋਤਾ ਨੂੰ ਸਟੈਫਰਡ ਕਰਾਊਨ ਕੋਰਟ ਨੇ 10 ਸਾਲ ਤੇ 2 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕੈਨਕ ਦੇ ਰਹਿਣ ਵਾਲੇ ਕਮਲਜੀਤ ਸਹੋਤਾ ਨੇ ਜਬਰ-ਜਨਾਹ ਦੇ 2 ਮਾਮਲਿਆਂ, ਜ਼ਬਰਦਸਤੀ ਤੇ ਨਿਯੰਤਰਣ ਵਾਲੇ ਵਿਵਹਾਰ ਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦੇਣ ਦੇ ਦੋਸ਼ ਕਬੂਲ ਕੀਤੇ ਸਨ।

Ad Position 21
No active advertisement
ਦੋਸ਼ੀ ਕਮਲਜੀਤ ਸਹੋਤਾ 25-09-2026
ਲੰਡਨ, 24 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ਦੇ ਸਟੈਫਰਡਸ਼ਾਇਰ ਇਲਾਕੇ ਵਿਚ ਇਕ ਔਰਤ ਨਾਲ ਜਬਰ-ਜਨਾਹ ਕਰਨ ਤੇ ਉਸ ਨੂੰ ਡਰਾ-ਧਮਕਾ ਕੇ ਆਪਣੇ ਕਾਬੂ ਹੇਠ ਰੱਖਣ ਦੇ ਮਾਮਲੇ ਵਿਚ 48 ਸਾਲਾ ਕਮਲਜੀਤ ਸਹੋਤਾ ਨੂੰ ਸਟੈਫਰਡ ਕਰਾਊਨ ਕੋਰਟ ਨੇ 10 ਸਾਲ ਤੇ 2 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕੈਨਕ ਦੇ ਰਹਿਣ ਵਾਲੇ ਕਮਲਜੀਤ ਸਹੋਤਾ ਨੇ ਜਬਰ-ਜਨਾਹ ਦੇ 2 ਮਾਮਲਿਆਂ, ਜ਼ਬਰਦਸਤੀ ਤੇ ਨਿਯੰਤਰਣ ਵਾਲੇ ਵਿਵਹਾਰ ਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦੇਣ ਦੇ ਦੋਸ਼ ਕਬੂਲ ਕੀਤੇ ਸਨ। ਸਟੈਫਰਡਸ਼ਾਇਰ ਪੁਲਿਸ ਅਨੁਸਾਰ ਇਹ ਅਪਰਾਧ ਜੁਲਾਈ ਤੋਂ ਅਕਤੂਬਰ 2025 ਦਰਮਿਆਨ ਹੋਏ ਸਨ। ਸਹੋਤਾ ਨੇ ਸ਼ੁਰੂ ਵਿਚ ਆਪਣੇ ਉੱਪਰ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ, ਪਰ ਪੀੜਤ ਔਰਤ ਵੱਲੋਂ ਪੇਸ਼ ਕੀਤੇ ਗਏ ਸਬੂਤਾਂ ਤੋਂ ਬਾਅਦ ਉਸ ਨੇ ਅਦਾਲਤ ਵਿਚ ਆਪਣਾ ਜੁਰਮ ਕਬੂਲ ਕਰ ਲਿਆ। ਅਦਾਲਤ ਨੇ ਸਹੋਤਾ ਨੂੰ ਜੇਲ੍ਹ ਦੀ ਸਜ਼ਾ ਦੇ ਨਾਲ ਰਿਹਾਈ ਤੋਂ ਬਾਅਦ ਅਣਮਿੱਥੇ ਸਮੇਂ ਤੱਕ ਪੁਲਿਸ ਕੋਲ ਆਪਣੀ ਜਾਣਕਾਰੀ ਦਰਜ ਕਰਵਾਉਣ ਦਾ ਹੁਕਮ ਦਿੱਤਾ ਹੈ। ਉਸ ਵਿਰੁੱਧ ਪਾਬੰਦੀ ਦਾ ਹੁਕਮ ਵੀ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਸ ਨੂੰ 228 ਪੌਂਡ ਦਾ ਜੁਰਮਾਨਾ ਅਦਾ ਕਰਨ ਲਈ ਕਿਹਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਗਾਂ ਨੂੰ ਬਚਾਉਣ ਦੀ ਕੋਸ਼ਿਸ਼ ’ਚ ਬੇਕਾਬੂ ਹੋਇਆ ਟਰੱਕ, ਸਾਈਨ ਬੋਰਡ ਤੋੜਦਾ ਡਿਵਾਈਡਰ ’ਤੇ ਚੜ੍ਹਿਆ ਅਗਲੀ ਖ਼ਬਰ ਮਹਿੰਗਾਈ ਕੇਵਲ ਤੇਲ ਤੱਕ ਹੀ ਸੀਮਿਤ ਨਹੀਂ ਰਹੀ-ਨੀਲ ਕਸ਼ਕਾਰੀ
Ad Position 24