24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਗਾਂ ਨੂੰ ਬਚਾਉਣ ਦੀ ਕੋਸ਼ਿਸ਼ ’ਚ ਬੇਕਾਬੂ ਹੋਇਆ ਟਰੱਕ, ਸਾਈਨ ਬੋਰਡ ਤੋੜਦਾ ਡਿਵਾਈਡਰ ’ਤੇ ਚੜ੍ਹਿਆ

ਫਗਵਾੜਾ, 24 ਸਤੰਬਰ (ਹਰਜੋਤ ਸਿੰਘ ਚਾਨਾ)- ਫਗਵਾੜਾ ਦੇ ਅਰਬਨ ਅਸਟੇਟ ਨੇੜੇ ਨੈਸ਼ਨਲ ਹਾਈਵੇ-44 ‘ਤੇ ਅੱਜ ਤੜਕਸਾਰ ਇੱਕ ਟਰੱਕ ਹਾਦਸਾਗ੍ਰਸਤ ਹੋ ਗਿਆ | ਗਨੀਮਤ ਰਹੀ ਕਿ ਹਾਦਸੇ ‘ਚ ਟਰੱਕ ਚਾਲਕ ਦਾ ਵਾਲ-ਵਾਲ ਬਚਾਅ ਹੋ ਗਿਆ | ਮਿਲੀ ਜਾਣਕਾਰੀ ਅਨੁਸਾਰ ਟਰੱਕ ਚਾਲਕ ਬਲਵਿੰਦਰ ਸਿੰਘ ਕਲੌਰ ਤੋਂ ਗੋਬਿੰਦਗੜ੍ਹ ਵੱਲ ਜਾ ਰਿਹਾ ਸੀ | ਜਦੋਂ ਉਹ ਅਰਬਨ ਅਸਟੇਟ ਨੇੜੇ ਨੈਸ਼ਨਲ ਹਾਈਵੇ ‘ਤੇ ਪਹੁੰਚਿਆ ਤਾਂ ਅਚਾਨਕ ਟਰੱਕ ਦੇ ਅੱਗੇ ਇੱਕ ਗਾਂ ਆ ਗਈ | ਗਾਂ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਟਰੱਕ ਬੇਕਾਬੂ ਹੋ ਗਿਆ ਤੇ ਸੜਕ ਕਿਨਾਰੇ ਲੱਗੇ ਸਾਈਨ ਬੋਰਡ ਨਾਲ ਜਾ ਟਕਰਾਇਆ | ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੱਕ ਸਾਈਨ ਬੋਰਡ ਨੂੰ ਤੋੜਦਾ ਹੋਇਆ ਡਿਵਾਈਡਰ ‘ਤੇ ਜਾ ਚੜਿ੍ਹਆ | ਹਾਦਸੇ ਕਾਰਨ ਮੌਕੇ ‘ਤੇ ਕੁੱਝ ਸਮੇਂ ਲਈ ਹਫੜਾ-ਦਫੜੀ ਦਾ ਮਾਹੌਲ ਬਣ ਗਿਆ | ਹਾਦਸੇ ਵਿਚ ਟਰੱਕ ਚਾਲਕ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ | ਹਾਦਸੇ ਦੀ ਸੂਚਨਾ ਮਿਲਣ ‘ਤੇ ਫਗਵਾੜਾ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ | ਪੁਲੀਸ ਵਲੋਂ ਹਾਦਸੇ ਦੇ ਕਾਰਨਾਂ ਅਤੇ ਮਾਮਲੇ ਨਾਲ ਸਬੰਧਿਤ ਹੋਰ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ |

Ad Position 21
No active advertisement
ਅਜੀਤ ਡੈਸਕ 25-09-2026

Ad Position 22
No active advertisement
ਪਿਛਲੀ ਖ਼ਬਰ ਗਣੇਸ਼ ਮਹਾਂਉਤਸਵ ਮਾਮਲੇ ’ਚ ਨਵਾਂ ਮੋੜ, ਨੌਜਵਾਨ ਨੇ ਪੁਲਿਸ ’ਤੇ ਲਾਏ ਦੋਸ਼ਾਂ ਤੋਂ ਕੀਤਾ ਕਿਨਾਰਾ ਅਗਲੀ ਖ਼ਬਰ ਜਬਰ - ਜਨਾਹ ਤੇ ਜ਼ਬਰਦਸਤੀ ਕਾਬੂ ਹੇਠ ਰੱਖਣ ਦੇ ਦੋਸ਼ਾਂ ’ ਚ ਪੰਜਾਬੀ ਨੂੰ ਕੈਦ
Ad Position 24