ਮੁੰਬਈ, 27 ਮਾਰਚ (ਪੀ.ਟੀ.ਆਈ.)-ਦੋ ਦਿਨਾਂ ਦੀ ਤੇਜ਼ੀ ਤੋਂ ਬਾਅਦ ਭਾਰਤੀ ਸਟਾਕ ਮਾਰਕੀਟ ਵਿਚ ਅੱਜ ਭਾਰੀ ਗਿਰਾਵਟ ਦੇਖਣ ਨੂੰ ਮਿਲ | ਵੱਡੇ-ਕੈਪ ਤੋਂ ਲੈ ਕੇ ਮਿਡ-ਕੈਪ ਤੇ ਸਮਾਲ-ਕੈਪ ਸਟਾਕਾਂ ਵਿਚ ਭਾਰੀ ਵਿਕਰੀ ਹੋਈ | ਬੁੱਧਵਾਰ ਨੂੰ ਬੀਐਸਈ ਮਾਰਕੀਟ ਪੂੰਜੀਕਰਣ 431 ਲੱਖ ਕਰੋੜ ਸੀ | ਇਹ ਅੰਕੜਾ ਹੁਣ ਘੱਟ ਕੇ 422 ਲੱਖ ਕਰੋੜ ਹੋ ਗਿਆ ਹੈ | ਇਸ ਤਰ੍ਹਾਂ ਨਿਵੇਸ਼ਕਾਂ ਨੂੰ ਸਮੂਹਿਕ ਤÏਰ 'ਤੇ 9 ਲੱਖ ਕਰੋੜ ਦਾ ਨੁਕਸਾਨ ਹੋ ਚੁੱਕਾ ਹੈ | ਬੀ.ਐਸ.ਈ. ਸੈਨਸੇਕਸ 1,690 ਅੰਕ ਜਾਂ 2.25 ਫ਼ੀਸਦ ਡਿੱਗ ਕੇ 73,583 'ਤੇ ਬੰਦ ਹੋਇਆ | ਨਿਫਟੀ 486 ਅੰਕ ਜਾਂ 2.09 ਫ਼ੀਸਦ ਡਿੱਗ ਕੇ 22,819 'ਤੇ ਬੰਦ ਹੋਇਆ | ਨਿਫਟੀ ਬੈਂਕ 1,433 ਅੰਕ ਡਿੱਗ ਕੇ 52,274 'ਤੇ ਬੰਦ ਹੋਇਆ | ਸਟਾਕ ਮਾਰਕੀਟ 'ਚ ਇਹ ਵੱਡੀ ਗਿਰਾਵਟ ਈਰਾਨ ਤੇ ਅਮਰੀਕਾ ਵਿਚਕਾਰ ਲਗਾਤਾਰ ਤਣਾਅ ਕਾਰਨ ਹੋਈ | ਹਾਲਾਂਕਿ ਟਰੰਪ ਨੇ ਐਲਾਨ ਕੀਤਾ ਹੈ ਕਿ ਅਗਲੇ 10 ਦਿਨਾਂ ਲਈ ਈਰਾਨੀ ਤੇਲ ਸਥਾਪਨਾਵਾਂ 'ਤੇ ਕੋਈ ਹਮਲਾ ਨਹੀਂ ਹੋਵੇਗਾ ਅਤੇ ਹੋਰਮੁਜ਼ ਸਟ੍ਰੇਟ ਨੂੰ ਦੁਬਾਰਾ ਖੋਲ੍ਹਣ ਦੀ ਸਮਾਂ ਸੀਮਾ 6 ਅਪ੍ਰੈਲ ਤੱਕ ਵਧਾ ਦਿੱਤੀ ਹੈ | ਸਟਾਕ ਮਾਰਕੀਟ 'ਚ ਮÏਜੂਦਾ ਗਿਰਾਵਟ ਨਿਵੇਸ਼ਕਾਂ ਵਿਚ ਚਿੰਤਾ ਦਾ ਕਾਰਨ ਬਣ ਗਈ ਹੈ | ਮਾਹਿਰਾਂ ਦਾ ਮੰਨਣਾ ਹੈ ਕਿ ਅਜਿਹੀ ਗਿਰਾਵਟ ਬਾਜ਼ਾਰ ਵਿਚ ਲੰਬੇ ਸਮੇਂ ਤੱਕ ਬਣੀ ਰਹਿ ਸਕਦੀ ਹੈ | ਨਿਵੇਸ਼ਕਾਂ ਦੀ ਘਬਰਾਹਟ ਨੇ ਪਹਿਲਾਂ ਹੀ ਕਈ ਕੰਪਨੀਆਂ ਦੇ ਸ਼ੇਅਰਾਂ 'ਤੇ ਵਿਕਰੀ ਦਬਾਅ ਨੂੰ ਤੇਜ਼ ਕਰ ਦਿੱਤਾ ਹੈ, ਜਿਸ ਨਾਲ ਬਾਜ਼ਾਰ ਵਿਚ ਹੋਰ ਗਿਰਾਵਟ ਦਾ ਖਦਸ਼ਾ ਹੈ |