24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

40 ਸਾਲਾਂ ਤੱਕ ਲੁਕੀ ਰਹੀ ਬਰਤਾਨੀਆ ਦੀ 1934 ਮਾਡਲ ਦੀ ਕਰਾਸਲੇ ਸਟ੍ਰੀਮਲਾਈਨ ਕਾਰ 62000 ਪੌਂਡ ਦੀ ਨਿਲਾਮ

ਲੰਡਨ, 24 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਕੈਂਬਰਿਜਸ਼ਾਇਰ ਇਲਾਕੇ ਵਿੱਚ ਇੱਕ ਪੁਰਾਣੇ ਕੋਠੇ ਵਿੱਚੋਂ ਮਿਲੀ 1934 ਮਾਡਲ ਦੀ ਕਰਾਸਲੇ ਸਟ੍ਰੀਮਲਾਈਨ ਕਾਰ ਨਿਲਾਮੀ ਦੌਰਾਨ 62 ਹਜ਼ਾਰ ਪੌਂਡ ਵਿੱਚ ਵਿਕੀ ਹੈ। ਇਸ ਕਾਰ ਦੀ ਬੋਲੀ ਸਿਰਫ਼ 500 ਪੌਂਡ ਤੋਂ ਸ਼ੁਰੂ ਹੋਈ ਸੀ, ਪਰ ਦੁਨੀਆ ਭਰ ਦੇ ਖ਼ਰੀਦਦਾਰਾਂ ਦੀ ਦਿਲਚਸਪੀ ਕਾਰਨ ਇਸ ਦੀ ਕੀਮਤ ਲਗਾਤਾਰ ਵਧਦੀ ਗਈ।

Ad Position 21
No active advertisement
ਅਜੀਤ ਡੈਸਕ 25-09-2026
ਲੰਡਨ, 24 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਕੈਂਬਰਿਜਸ਼ਾਇਰ ਇਲਾਕੇ ਵਿੱਚ ਇੱਕ ਪੁਰਾਣੇ ਕੋਠੇ ਵਿੱਚੋਂ ਮਿਲੀ 1934 ਮਾਡਲ ਦੀ ਕਰਾਸਲੇ ਸਟ੍ਰੀਮਲਾਈਨ ਕਾਰ ਨਿਲਾਮੀ ਦੌਰਾਨ 62 ਹਜ਼ਾਰ ਪੌਂਡ ਵਿੱਚ ਵਿਕੀ ਹੈ। ਇਸ ਕਾਰ ਦੀ ਬੋਲੀ ਸਿਰਫ਼ 500 ਪੌਂਡ ਤੋਂ ਸ਼ੁਰੂ ਹੋਈ ਸੀ, ਪਰ ਦੁਨੀਆ ਭਰ ਦੇ ਖ਼ਰੀਦਦਾਰਾਂ ਦੀ ਦਿਲਚਸਪੀ ਕਾਰਨ ਇਸ ਦੀ ਕੀਮਤ ਲਗਾਤਾਰ ਵਧਦੀ ਗਈ। ਇਹ ਕਾਰ ਕਰੀਬ 40 ਸਾਲਾਂ ਤੋਂ ਇੱਕ ਕੋਠੇ ਵਿੱਚ ਰੱਖੀ ਹੋਈ ਸੀ। ਇਸ ਨੂੰ ਦੂਜੇ ਵਿਸ਼ਵ ਯੁੱਧ ਤੋਂ ਪਹਿਲਾਂ ਬਣੀਆਂ ਸੱਤ ਦੁਰਲੱਭ ਕਾਰਾਂ ਦੇ ਸੰਗ੍ਰਹਿ ਵਿੱਚੋਂ ਲੱਭਿਆ ਗਿਆ ਸੀ। ਇਨ੍ਹਾਂ ਸਾਰੀਆਂ ਕਾਰਾਂ ਦੀ ਨਿਲਾਮੀ ਤੋਂ ਕੁੱਲ ਕਰੀਬ ਇੱਕ ਲੱਖ ਦਸ ਹਜ਼ਾਰ ਪੌਂਡ ਪ੍ਰਾਪਤ ਹੋਏ। ਕਰਾਸਲੇ ਸਟ੍ਰੀਮਲਾਈਨ ਦੀ ਖ਼ਾਸੀਅਤ ਇਸ ਦਾ ਹਵਾਈ ਜਹਾਜ਼ ਵਰਗਾ ਲੰਮਾ ਅਤੇ ਵਿਲੱਖਣ ਡਿਜ਼ਾਈਨ ਹੈ। ਇਸ ਦੀ ਲੰਬਾਈ 18 ਫੁੱਟ ਤੋਂ ਵੱਧ ਹੈ। ਇਸ ਕਾਰ ਦਾ ਡਿਜ਼ਾਈਨ ਸਰ ਡੈਨਿਸਟਨ ਬਰਨੀ ਨੇ ਤਿਆਰ ਕੀਤਾ ਸੀ, ਜਿਨ੍ਹਾਂ ਦਾ ਸਬੰਧ ਆਰ-100 ਹਵਾਈ ਜਹਾਜ਼ ਦੇ ਡਿਜ਼ਾਈਨ ਨਾਲ ਵੀ ਸੀ। ਰਿਪੋਰਟਾਂ ਅਨੁਸਾਰ, ਇਸ ਮਾਡਲ ਦੀਆਂ ਸਿਰਫ਼ 25 ਕਾਰਾਂ ਬਣਾਈਆਂ ਗਈਆਂ ਸਨ ਅਤੇ ਹੁਣ ਇਨ੍ਹਾਂ ਵਿੱਚੋਂ ਕੇਵਲ ਦੋ ਕਾਰਾਂ ਦੇ ਮੌਜੂਦ ਹੋਣ ਬਾਰੇ ਜਾਣਕਾਰੀ ਹੈ। ਨਿਲਾਮੀ ਵਿੱਚ ਵੇਚੀ ਗਈ ਕਾਰ ਉੱਤੇ ਅਜੇ ਵੀ ਇਸ ਦੀ ਅਸਲ ਰਜਿਸਟ੍ਰੇਸ਼ਨ ਨੰਬਰ ਪਲੇਟ ਏ ਐੱਨ ਬੀ 487 ਲੱਗੀ ਹੋਈ ਸੀ। ਨਿਲਾਮੀ ਕੰਪਨੀ ਹੰਬਰਟ ਐਂਡ ਐਲਿਸ ਵੱਲੋਂ ਕਰਵਾਈ ਗਈ ਆਨਲਾਈਨ ਨਿਲਾਮੀ ਵਿੱਚ ਵਿਦੇਸ਼ੀ ਖ਼ਰੀਦਦਾਰਾਂ ਨੇ ਵੀ ਹਿੱਸਾ ਲਿਆ। ਕਾਰ ਲਈ 100 ਤੋਂ ਵੱਧ ਬੋਲੀਆਂ ਲੱਗੀਆਂ ਅਤੇ ਅਖ਼ੀਰ ਇਹ 62 ਹਜ਼ਾਰ ਪੌਂਡ ਵਿੱਚ ਵਿਕ ਗਈ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਿਆਂ ’ ਚ ਭਾਰਤੀ ਅਧਿਕਾਰੀਆਂ ਨੂੰ ਸੱਦਣ ਤੋਂ ਗੁਰੇਜ਼ ਕੀਤਾ ਜਾਵੇ ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵੱਲੋਂ ਗੁਰਦੁਆਰਾ ਸਿੰਘ ਸਭਾ ਸਰੀ ਦੇ ਬਾਹਰਵਾਰ ਮੋਰਚਾ
Ad Position 24