ਸਿਡਨੀ, 7 ਅਪ੍ਰੈਲ (ਪੀ.ਟੀ.ਆਈ.)-ਆਸਟ੍ਰੇਲੀਆਈ ਕ੍ਰਿਕਟਰ ਡੇਵਿਡ ਵਾਰਨਰ ਨੂੰ ਮੰਗਲਵਾਰ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ ਵਿਚ ਗਿ੍ਫ਼ਤਾਰ ਕੀਤਾ ਗਿਆ | ਪ੍ਰਾਪਤ ਸੂਚਨਾ ਅਨੁਸਾਰ ਮਾਰੂਬਰਾ ਵਿਚ ਇਕ ਸਾਹ ਟੈਸਟ ਤੋਂ ਬਾਅਦ, ਉਸਦੇ ਸਰੀਰ 'ਚ ਅਲਕੋਹਲ ਦਾ ਪੱਧਰ ਨਿਰਧਾਰਤ ਕਾਨੂੰਨੀ ਸੀਮਾ ਤੋਂ ਵੱਧ ਪਾਇਆ ਗਿਆ | ਵਾਰਨਰ ਨੂੰ ਅਗਲੇ ਮਹੀਨੇ ਅਦਾਲਤ 'ਚ ਪੇਸ਼ ਹੋਣ ਲਈ ਕਿਹਾ ਗਿਆ | ਵਾਰਨਰ, ਜਿਸਨੇ ਪਾਕਿਸਤਾਨ ਸੁਪਰ ਲੀਗ (ਪੀ.ਐਸ.ਐਲ.) ਵਿਚ ਕਰਾਚੀ ਕਿੰਗਜ਼ ਨਾਲ ਇਕਰਾਰਨਾਮਾ ਕੀਤਾ ਹੈ, ਨੂੰ ਇਕ ਸਥਾਨਕ ਪੁਲਿਸ ਸਟੇਸ਼ਨ ਲਿਜਾਇਆ ਗਿਆ, ਜਿੱਥੇ ਬਾਅਦ 'ਚ ਕੀਤੀ ਗਈ ਜਾਂਚ ਵਿਚ ਪਤਾ ਲੱਗਾ ਕਿ ਉਸਦੇ ਖੂਨ 'ਚ ਅਲਕੋਹਲ ਦਾ ਪੱਧਰ ਕਾਨੂੰਨੀ ਸੀਮਾ ਤੋਂ ਦੁੱਗਣਾ ਸੀ | ਬਾਅਦ 'ਚ ਉਸਨੂੰ ਰਿਹਾਅ ਕਰ ਦਿੱਤਾ ਗਿਆ | ਕਾਨੂੰਨੀ ਕਾਰਵਾਈਆਂ ਦਾ ਪੀ.ਐਸ.ਐਲ. ਵਿਚ ਵਾਰਨਰ ਦੀ ਭਾਗੀਦਾਰੀ 'ਤੇ ਕੋਈ ਅਸਰ ਪੈਣ ਦੀ ਉਮੀਦ ਨਹੀਂ ਹੈ | ਉਸਦੀ ਟੀਮ ਦਾ ਅਗਲਾ ਮੈਚ 9 ਅਪ੍ਰੈਲ ਨੂੰ ਹੈ ਤੇ ਉਹ ਸੱਤ ਦਿਨਾਂ ਦੇ ਬ੍ਰੇਕ ਦੌਰਾਨ ਇਕ ਨਿੱਜੀ ਦੌਰੇ 'ਤੇ ਇੱਥੇ ਆਇਆ ਸੀ |
ਖੇਡ ਸੰਸਾਰ
Free
ਡੇਵਿਡ ਵਾਰਨਰ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ 'ਚ ਗਿ੍ਫ਼ਤਾਰ
ਅਜੀਤ ਡੈਸਕ
08-04-2026