11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਭਾਰਤੀ ਮਹਿਲਾ ਹਾਕੀ ਟੀਮ 4 ਮੈਚਾਂ ਦੀ ਲੜੀ ਲਈ ਅਰਜਨਟੀਨਾ ਦਾ ਦੌਰਾ ਕਰੇਗੀ

Ad Position 21
No active advertisement
ਅਜੀਤ ਡੈਸਕ 08-04-2026

ਨਵੀਂ ਦਿੱਲੀ, 7 ਅਪ੍ਰੈਲ (ਪੀ.ਟੀ.ਆਈ.)-ਭਾਰਤੀ ਸੀਨੀਅਰ ਮਹਿਲਾ ਹਾਕੀ ਟੀਮ 4 ਮੈਚਾਂ ਦੀ ਲੜੀ ਲਈ ਅਰਜਨਟੀਨਾ ਦਾ ਦੌਰਾ ਕਰਨ ਲਈ ਤਿਆਰ ਹੈ | ਇਸ ਲੜੀ ਦੇ ਮੈਚ 13 ਤੋਂ 17 ਅਪ੍ਰੈਲ ਤੱਕ ਬਿਊਨਸ ਆਇਰਸ ਦੇ ਸੀਨਾਰਡ ਵਿਖੇ ਖੇਡੇ ਜਾਣਗੇ | ਭਾਰਤੀ ਟੀਮ ਆਪਣੇ ਮੈਚ 13, 14, 16 ਤੇ 17 ਅਪ੍ਰੈਲ ਨੂੰ ਅਰਜਨਟੀਨਾ ਦੇ ਨੈਸ਼ਨਲ ਸੈਂਟਰ ਫਾਰ ਹਾਈ ਪਰਫਾਰਮੈਂਸ ਐਥਲੈਟਿਕਸ (ਜਿਸਨੂੰ ਸੀਨਾਰਡ ਵੀ ਕਿਹਾ ਜਾਂਦਾ ਹੈ) ਵਿਖੇ ਖੇਡੇਗੀ | ਭਾਰਤ ਅਤੇ ਅਰਜਨਟੀਨਾ ਨੇ ਹਾਲ ਹੀ ਦੇ ਸਮੇਂ ਵਿਚ ਇਕ ਦੂਜੇ ਦੇ ਵਿਰੁੱਧ ਕੁਝ ਔਖੇ ਮੈਚ ਖੇਡੇ ਹਨ | ਇਸ ਵਿਚ ਪਿਛਲੇ ਜੂਨ 'ਚ ਐਫ.ਆਈ.ਐਚ. ਪ੍ਰੋ ਲੀਗ 2024-25 ਦੌਰਾਨ ਇਕ ਮੈਚ ਸ਼ਾਮਲ ਹੈ, ਜਿਸਦਾ ਫੈਸਲਾ 2-2 ਨਾਲ ਡਰਾਅ ਹੋਣ ਤੋਂ ਬਾਅਦ ਪੈਨਲਟੀ ਸ਼ੂਟਆਊਟ ਰਾਹੀਂ ਕੀਤਾ ਗਿਆ ਸੀ | ਇਹ ਦÏਰਾ ਬੈਲਜੀਅਮ ਤੇ ਨੀਦਰਲੈਂਡ 'ਚ ਆਉਣ ਵਾਲੇ ਐਫ.ਆਈ.ਐਚ. ਹਾਕੀ ਵਿਸ਼ਵ ਕੱਪ ਦੇ ਨਾਲ-ਨਾਲ ਇਸ ਸਾਲ ਦੇ ਅੰਤ 'ਚ ਹੋਣ ਵਾਲੀਆਂ ਏਸ਼ੀਅਨ ਖੇਡਾਂ ਦੀ ਤਿਆਰੀ ਦੇ ਲਿਹਾਜ਼ ਨਾਲ ਭਾਰਤੀ ਟੀਮ ਲਈ ਮਹੱਤਵਪੂਰਨ ਹੈ |

Ad Position 22
No active advertisement
ਪਿਛਲੀ ਖ਼ਬਰ ਡੇਵਿਡ ਵਾਰਨਰ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ 'ਚ ਗਿ੍ਫ਼ਤਾਰ ਅਗਲੀ ਖ਼ਬਰ ਭਾਰਤ ਦੀ ਅੰਡਰ-17 ਮਹਿਲਾ ਫੁੱਟਬਾਲ ਟੀਮ ਰੂਸ ਵਿਰੁੱਧ ਖੇਡੇਗੀ ਤਿੰਨ ਦੋਸਤਾਨਾ ਮੈਚ
Ad Position 24