ਨਵੀਂ ਦਿੱਲੀ, 7 ਅਪ੍ਰੈਲ (ਪੀ.ਟੀ.ਆਈ.)-ਭਾਰਤ ਦੀ ਅੰਡਰ-17 ਮਹਿਲਾ ਫੁੱਟਬਾਲ ਟੀਮ 11 ਤੋਂ 17 ਅਪ੍ਰੈਲ ਤੱਕ ਸੋਚੀ 'ਚ ਰੂਸ ਵਿਰੁੱਧ ਤਿੰਨ ਦੋਸਤਾਨਾ ਮੈਚ ਖੇਡਣ ਲਈ ਤਿਆਰ ਹੈ | ਭਾਰਤੀ ਟੀਮ ਦੀ ਮੁੱਖ ਕੋਚ ਪਾਮੇਲਾ ਕੌਂਟੀ ਨੇ ਇਸ ਦੌਰੇ ਲਈ 23 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ | ਇਹ ਮੈਚ 11, 14 ਤੇ 17 ਅਪ੍ਰੈਲ ਨੂੰ ਸੋਚੀ ਦੇ ਮੈਟੇਸਟਾ ਫੁੱਟਬਾਲ ਸੈਂਟਰ ਵਿਖੇ ਖੇਡੇ ਜਾਣਗੇ | ਭਾਰਤੀ ਟੀਮ, ਜੋ ਇਸ ਸਾਲ ਦੇ ਅੰਤ 'ਚ ਚੀਨ 'ਚ ਹੋਣ ਵਾਲੇ ਏ.ਐਫ.ਸੀ. ਅੰਡਰ-17 ਮਹਿਲਾ ਏਸ਼ੀਅਨ ਕੱਪ ਦੀ ਤਿਆਰੀ ਕਰ ਰਹੀ ਹੈ, ਸੋਮਵਾਰ ਦੇਰ ਰਾਤ ਸੋਚੀ ਪਹੁੰਚੀ | ਭਾਰਤੀ ਮਹਿਲਾ ਟੀਮ ਪਿਛਲੇ ਮਹੀਨੇ ਯਾਂਗੂਨ ਗਈ ਸੀ, ਜਿੱਥੇ ਉਨ੍ਹਾਂ ਨੇ ਮੇਜ਼ਬਾਨ ਦੇਸ਼ ਵਿਰੁੱਧ 2 ਦੋਸਤਾਨਾ ਮੈਚ ਖੇਡੇ | ਉਹ ਦੋਵੇਂ ਮੈਚਾਂ (2-0 ਤੇ 3-2) 'ਚ ਜੇਤੂ ਰਹੀ | ਇਸ ਤੋਂ ਬਾਅਦ, ਭਾਰਤੀ ਟੀਮ ਨੇ ਬੈਂਗਲੁਰੂ 'ਚ ਕਰਵਾਏ ਗਏ ਇਕ ਸਿਖਲਾਈ ਕੈਂਪ ਵਿਚ ਹਿੱਸਾ ਲਿਆ |
ਖੇਡ ਸੰਸਾਰ
Free
ਭਾਰਤ ਦੀ ਅੰਡਰ-17 ਮਹਿਲਾ ਫੁੱਟਬਾਲ ਟੀਮ ਰੂਸ ਵਿਰੁੱਧ ਖੇਡੇਗੀ ਤਿੰਨ ਦੋਸਤਾਨਾ ਮੈਚ
ਅਜੀਤ ਡੈਸਕ
08-04-2026