11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਕੈਨੇਡਾ ਦੇ ਅੰਤਰਰਾਸ਼ਟਰੀ ਕਬੱਡੀ ਪ੍ਰਮੋਟਰ ਪੰਮਾ ਦਿਓਲ ਅਮਰੀਕਾ ਦੌਰੇ 'ਤੇ

Ad Position 21
No active advertisement
ਅਜੀਤ ਡੈਸਕ 08-04-2026
-ਨਿੱਘੇ ਦੋਸਤ ਕਬੱਡੀ ਪ੍ਰਮੋਟਰ ਅਮੋਲਕ ਸਿੰਘ ਗਾਖਲ ਨਾਲ ਕੀਤੀ ਮੁਲਾਕਾਤ
ਸਾਨ ਫਰਾਂਸਿਸਕੋ, 7 ਅਪ੍ਰੈਲ (ਐੱਸ. ਅਸ਼ੋਕ ਭÏਰਾ)-ਕੈਨੇਡਾ ਵਸਦੇ ਕਬੱਡੀ ਦੇ ਅੰਤਰਰਾਸ਼ਟਰੀ ਪ੍ਰਮੋਟਰ ਪੰਮਾ ਦਿਓਲ ਵਿਸ਼ੇਸ਼ ਤÏਰ 'ਤੇ ਗਾਖਲ ਗਰੁੱਪ ਯੂ.ਐੱਸ.ਏ. ਦੇ ਚੇਅਰਮੈਨ ਅਮੋਲਕ ਸਿੰਘ ਗਾਖਲ ਨੂੰ ਮਿਲਣ ਲਈ ਵਾਟਸਨਵਿਲ (ਅਮਰੀਕਾ) ਪੁੱਜੇ ਜਿੱਥੇ ਗਾਖਲ ਵਲੋਂ ਉਸ ਦਾ ਭਰਵਾਂ ਸਵਾਗਤ ਕੀਤਾ ਗਿਆ | ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਕਰਵਾਏ ਗਏ ਕਬੱਡੀ ਵਰਲਡ ਕੱਪਾਂ 'ਚ ਹਰ ਵਾਰ ਪੰਮਾ ਦਿਓਲ ਕੈਨੇਡਾ ਦੀ ਕਬੱਡੀ ਟੀਮ ਲੈ ਕੇ ਸ਼ਾਮਿਲ ਹੁੰਦੇ ਰਹੇ ਹਨ | ਇਸ ਤੋਂ ਇਲਾਵਾ ਉਹ ਅਮੋਲਕ ਸਿੰਘ ਗਾਖਲ ਦੀ ਅਗਵਾਈ 'ਚ ਯੂਨਾਈਟਡ ਸਪੋਰਟਸ ਕਲੱਬ ਦੇ ਬੈਨਰ ਹੇਠ ਅਮਰੀਕਾ ਦੇ ਯੂਨੀਅਨ ਸਿਟੀ (ਕੈਲੀਫੋਰਨੀਆ) 'ਚ ਕਰਵਾਏ ਜਾਂਦੇ ਵਿਸ਼ਵ ਕਬੱਡੀ ਕੱਪਾਂ ਵਿਚ ਵੀ ਕੈਨੇਡਾ ਟੀਮ ਨਾਲ ਵੱਡੇ ਸਹਿਯੋਗੀ ਰਹੇ ਹਨ¢ 'ਅਜੀਤ' ਨਾਲ ਗੱਲਬਾਤ ਕਰਦਿਆਂ ਪੰਮਾ ਦਿਓਲ ਨੇ ਦੱਸਿਆ ਕਿ ਉਹ ਕੈਨੇਡਾ 'ਚ ਕਬੱਡੀ ਦਾ ਵਰਲਡ ਕੱਪ ਕਰਵਾਉਣ ਲਈ ਯਤਨਸ਼ੀਲ ਹਨ, ਜਿਸ ਵਿਚ ਸਹਿਯੋਗ ਕਰਨ ਲਈ ਅਮੋਲਕ ਸਿੰਘ ਗਾਖਲ ਨੇ ਪੂਰਨ ਭਰੋਸਾ ਦਿੱਤਾ ਹੈ | ਉਹਨਾਂ ਸਮੁੱਚੀ ਦੁਨੀਆਂ ਦੇ ਕਬੱਡੀ ਪ੍ਰਮੋਟਰਾਂ ਨੂੰ ਅਪੀਲ ਕੀਤੀ ਕਿ ਕਬੱਡੀ ਨੂੰ ਬੰਦ ਨਹੀਂ ਕਰਨਾ ਚਾਹੀਦਾ ਕਿਉਂਕਿ ਬਹੁਤੇ ਕਬੱਡੀ ਖਿਡਾਰੀਆਂ ਦੀ ਰੋਜ਼ੀ ਰੋਟੀ ਕਬੱਡੀ ਦੇ ਸਿਰੋਂ ਹੀ ਚੱਲਦੀ ਹੈ | ਦਿਓਲ ਦੀ ਕਬੱਡੀ ਜਗਤ ਨੂੰ ਦੇਣ ਦੀ ਪ੍ਰਸ਼ੰਸਾਂ ਕਰਦਿਆਂ ਗਾਖਲ ਨੇ ਕਿਹਾ ਕਿ ਸਾਡਾ ਪਰਿਵਾਰ ਹਮੇਸ਼ਾ ਉਹਨਾਂ ਦੇ ਨਾਲ ਹੈ |
Ad Position 22
No active advertisement
ਪਿਛਲੀ ਖ਼ਬਰ ਭਾਰਤ ਦੀ ਅੰਡਰ-17 ਮਹਿਲਾ ਫੁੱਟਬਾਲ ਟੀਮ ਰੂਸ ਵਿਰੁੱਧ ਖੇਡੇਗੀ ਤਿੰਨ ਦੋਸਤਾਨਾ ਮੈਚ ਅਗਲੀ ਖ਼ਬਰ ਇੰਗਲੈਂਡ ਵਿਚ ਡਾਕਟਰਾਂ ਦੀ 6 ਦਿਨਾਂ ਹੜਤਾਲ ਸ਼ੁਰੂ, ਸਿਹਤ ਸੇਵਾਵਾਂ ਪ੍ਰਭਾਵਿਤ ਹੋਣ ਦੀ ਸੰਭਾਵਨਾ
Ad Position 24