11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਇੰਗਲੈਂਡ ਵਿਚ ਡਾਕਟਰਾਂ ਦੀ 6 ਦਿਨਾਂ ਹੜਤਾਲ ਸ਼ੁਰੂ, ਸਿਹਤ ਸੇਵਾਵਾਂ ਪ੍ਰਭਾਵਿਤ ਹੋਣ ਦੀ ਸੰਭਾਵਨਾ

Ad Position 21
No active advertisement
ਅਜੀਤ ਡੈਸਕ 08-04-2026
ਲੈਸਟਰ (ਇੰਗਲੈਂਡ), 7 ਅਪ੍ਰੈਲ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਵਿਚ ਰਿਹਾਇਸ਼ੀ ਡਾਕਟਰਾਂ (ਪਹਿਲਾਂ ਜੂਨੀਅਰ ਡਾਕਟਰ ਕਹੇ ਜਾਂਦੇ) ਵੱਲੋਂ ਤਨਖਾਹ ਸਬੰਧੀ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦ ਦੇ ਚਲਦਿਆਂ ਮੰਗਲਵਾਰ ਸਵੇਰੇ 7 ਵਜੇ ਤੋਂ 6 ਦਿਨਾਂ ਦੀ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਕਾਰਨ ਐਨ.ਐਚ.ਐਸ. ਦੀਆਂ ਸਿਹਤ ਸੇਵਾਵਾਂ 'ਚ ਵੱਡਾ ਵਿਘਨ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ | ਦੱਸਿਆ ਜਾ ਰਿਹਾ ਹੈ ਕਿ ਇਹ ਹੜਤਾਲ ਇਸ ਚੱਲ ਰਹੇ ਵਿਵਾਦ ਦੌਰਾਨ ਡਾਕਟਰਾਂ ਦੀ 15ਵੀਂ ਹੜਤਾਲ ਹੈ | ਐਨ.ਐਚ.ਐਸ. 'ਚ ਰਿਹਾਇਸ਼ੀ ਡਾਕਟਰ ਕਰੀਬ ਅੱਧੀ ਮੈਡੀਕਲ ਵਰਕਫੋਰਸ ਬਣਾਉਂਦੇ ਹਨ, ਇਸ ਕਰਕੇ ਹੜਤਾਲ ਦੇ ਦੌਰਾਨ ਕਈ ਪਹਿਲਾਂ ਤੋਂ ਨਿਯਤ ਇਲਾਜ ਤੇ ਮੀਟਿੰਗਾਂ ਰੱਦ ਹੋ ਸਕਦੀਆਂ ਹਨ | ਸਰਕਾਰ ਅਤੇ ਬਿ੍ਟਿਸ਼ ਮੈਡੀਕਲ ਐਸੋਸੀਏਸ਼ਨ (ਬੀ.ਐਮ.ਏ.) ਵਿਚਾਲੇ ਮਾਰਚ ਮਹੀਨੇ ਦੌਰਾਨ ਹੋਈਆਂ ਗੱਲਬਾਤਾਂ ਨਾਕਾਮ ਰਹਿਣ ਤੋਂ ਬਾਅਦ ਬੀ.ਐਮ.ਏ. ਦੇ ਮੈਂਬਰ ਡਾਕਟਰਾਂ ਨੇ ਹੜਤਾਲ ਦਾ ਫ਼ੈਸਲਾ ਕੀਤਾ | ਹਾਲਾਂਕਿ ਐਮਰਜੈਂਸੀ ਸੇਵਾਵਾਂ ਨੂੰ ਚੱਲਦਾ ਰੱਖਣ ਲਈ ਸੀਨੀਅਰ ਡਾਕਟਰਾਂ ਨੂੰ ਡਿਊਟੀ 'ਤੇ ਲਾਇਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਕੈਨੇਡਾ ਦੇ ਅੰਤਰਰਾਸ਼ਟਰੀ ਕਬੱਡੀ ਪ੍ਰਮੋਟਰ ਪੰਮਾ ਦਿਓਲ ਅਮਰੀਕਾ ਦੌਰੇ 'ਤੇ ਅਗਲੀ ਖ਼ਬਰ ਲੈਸਟਰ ਦੇ ਪਾਰਕ 'ਚ ਮਿ੍ਤਕ ਮਿਲਿਆ ਵਿਅਕਤੀ
Ad Position 24