11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਏਸ਼ੀਅਨ ਮੁੱਕੇਬਾਜ਼ੀ ਮੀਨਾਕਸ਼ੀ, ਜੈਸਮੀਨ, ਵਿਸ਼ਵਨਾਥ ਤੇ ਸਚਿਨ ਫਾਈਨਲ 'ਚ ਪੁੱਜੇ

Ad Position 21
No active advertisement
ਅਜੀਤ ਡੈਸਕ 08-04-2026

ਉਲਾਨਬਾਤਰ, 7 ਅਪ੍ਰੈਲ (ਪੀ.ਟੀ.ਆਈ.)-ਮÏਜੂਦਾ ਵਿਸ਼ਵ ਚੈਂਪੀਅਨ ਜੈਸਮੀਨ ਲੰਬੋਰੀਆ ਤੇ ਮੀਨਾਕਸ਼ੀ ਹੁੱਡਾ ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚ ਗਈਆਂ ਹਨ, ਜਿਸ ਨਾਲ ਸੋਨੇ ਦੇ ਤਗਮੇ ਲਈ ਮੁਕਾਬਲਾ ਕਰਨ ਵਾਲੇ ਭਾਰਤੀ ਮੁੱਕੇਬਾਜ਼ਾਂ ਦੀ ਕੁੱਲ ਗਿਣਤੀ ਅੱਠ ਹੋ ਗਈ ਹੈ | ਵਿਸ਼ਵਨਾਥ ਸੁਰੇਸ਼ (50 ਕਿਲੋਗ੍ਰਾਮ) ਤੇ ਸਚਿਨ ਸਿਵਾਚ (60 ਕਿਲੋਗ੍ਰਾਮ) ਨੇ ਵੀ ਫਾਈਨਲ 'ਚ ਜਗ੍ਹਾ ਪੱਕੀ ਕਰ ਲਈ ਹੈ | ਇਸ ਦÏਰਾਨ ਆਕਾਸ਼ (75 ਕਿਲੋਗ੍ਰਾਮ), ਲੋਕੇਸ਼ (85 ਕਿਲੋਗ੍ਰਾਮ), ਨਰਿੰਦਰ ਬੇਰਵਾਲ (+90 ਕਿਲੋਗ੍ਰਾਮ) ਤੇ ਹਰਸ਼ ਚÏਧਰੀ (90 ਕਿਲੋਗ੍ਰਾਮ) ਨੂੰ ਕਾਂਸੀ ਦੇ ਤਗਮਿਆਂ ਨਾਲ ਸਬਰ ਕਰਨਾ ਪਿਆ | ਹੁਣ ਕੁੱਲ 8 ਭਾਰਤੀ ਮੁੱਕੇਬਾਜ਼ ਫਾਈਨਲ 'ਚ ਹਿੱਸਾ ਲੈਣਗੇ | ਮਹਿਲਾਵਾਂ ਦੇ 48 ਕਿਲੋਗ੍ਰਾਮ ਵਰਗ ਦੇ ਸੈਮੀਫਾਈਨਲ 'ਚ ਮੀਨਾਕਸ਼ੀ ਨੇ ਥਾਈਲੈਂਡ ਦੀ ਥਿਪਸਾਚਾ ਯੋਦਵਾਰੀ ਨੂੰ 4-1 ਨਾਲ ਹਰਾਇਆ | ਹੁਣ ਉਸਦਾ ਸਾਹਮਣਾ ਸਥਾਨਕ ਮੁੱਕੇਬਾਜ਼ ਨੋਮੁੰਦਰੀ ਏਾਖ-ਅਮਗਲਾਨ ਨਾਲ ਹੋਵੇਗਾ | 57 ਕਿਲੋਗ੍ਰਾਮ ਸੈਮੀਫਾਈਨਲ 'ਚ ਜੈਸਮੀਨ ਨੇ ਉਜ਼ਬੇਕਿਸਤਾਨ ਦੀ ਨਿਗੀਨਾ ਉਕਤਾਮੋਵਾ ਨੂੰ 3-2 ਨਾਲ ਹਰਾਇਆ | ਹੁਣ ਉਸਦਾ ਸਾਹਮਣਾ ਥਾਈਲੈਂਡ ਦੀ ਪੁਨਾਰਵੀ ਸੂਨਥੋਰਨਗੁਰੁਏਾਗ ਨਾਲ ਹੋਵੇਗਾ | ਪੁਰਸ਼ ਵਰਗ 'ਚ ਵਿਸ਼ਵਨਾਥ ਨੇ ਜੌਰਡਨ ਦੇ ਹੁਥੈਫਾ ਏਸ਼ਿਸ਼ ਨੂੰ 5-0 ਨਾਲ ਹਰਾਇਆ | ਵਿਸ਼ਵ ਕੱਪ ਤਗਮਾ ਜੇਤੂ ਸਚਿਨ ਨੇ ਥਾਈਲੈਂਡ ਦੇ ਸਕਦਾ ਰੁਆਮਥਮ ਨੂੰ 4-1 ਨਾਲ ਹਰਾ ਕੇ ਫਾਇਨਲ 'ਚ ਪੁੱਜਾ |

Ad Position 22
No active advertisement
ਪਿਛਲੀ ਖ਼ਬਰ ਮੈਲਬੌਰਨ ਖੇਡਾਂ 'ਚ ਪੰਜਾਬੀ ਮਾਂ-ਬੋਲੀ ਲਈ ਵਿਸ਼ੇਸ਼ ਉਪਰਾਲਾ ਅਗਲੀ ਖ਼ਬਰ ਨਵੀਂ ਦਿੱਲੀ 'ਚ ਮੀਂਹ ਦÏਰਾਨ ਛਤਰੀ
Ad Position 24