11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਮੈਲਬੌਰਨ ਖੇਡਾਂ 'ਚ ਪੰਜਾਬੀ ਮਾਂ-ਬੋਲੀ ਲਈ ਵਿਸ਼ੇਸ਼ ਉਪਰਾਲਾ

Ad Position 21
No active advertisement
ਅਜੀਤ ਡੈਸਕ 08-04-2026
ਮੈਲਬੌਰਨ, 7 ਅਪ੍ਰੈਲ (ਪਰਮਵੀਰ ਸਿੰਘ ਆਹਲੂਵਾਲੀਆ)-ਪਿਛਲੇ ਕੁਝ ਸਾਲਾਂ ਤੋਂ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ 'ਚ ਸਰਗਰਮ ਸੁਖਮਣੀ ਸਾਹਿਬ ਸੇਵਕ ਸਭਾ, ਜੋ ਨਿਸ਼ਕਾਮ ਸੇਵਾ ਲਈ ਜਾਣੀ ਜਾਂਦੀ ਹੈ, ਵੱਲੋਂ 38ਵੀਆਂ ਸਿੱਖ ਖੇਡਾਂ ਦੌਰਾਨ ਇਕ ਵਿਸ਼ੇਸ਼ ਉਪਰਾਲਾ ਕੀਤਾ ਗਿਆ | ਇਸ ਉਪਰਾਲੇ ਦਾ ਮਕਸਦ ਛੋਟੇ ਬੱਚਿਆਂ ਨੂੰ ਗੁਰਮੁਖੀ ਅੱਖਰਾਂ ਤੇ ਸਿੱਖ ਪਹਿਚਾਣ, ਖਾਸ ਕਰਕੇ 'ਊੜੇ ਤੇ ਜੂੜੇ' ਨਾਲ ਜੋੜਨਾ ਸੀ | ਇਸ ਮੌਕੇ ਸਭਾ ਦੇ ਸਮੂਹ ਸੇਵਾਦਾਰਾਂ ਵੱਲੋਂ ਤਿੰਨ ਦਿਨ ਤੱਕ ਦਸਤਾਰਾਂ ਦਾ ਲੰਗਰ ਲਗਾਇਆ ਗਿਆ | ਇਸ ਦੌਰਾਨ ਸ਼ਿਰਕਤ ਕਰਨ ਵਾਲੇ ਦਰਸ਼ਕਾਂ ਨੇ ਵੱਡੀ ਗਿਣਤੀ 'ਚ ਹਾਜ਼ਰੀ ਭਰੀ ਤੇ ਦਸਤਾਰਾਂ ਸਜਾ ਕੇ ਮਾਣ ਮਹਿਸੂਸ ਕੀਤਾ | ਨਾਲ ਹੀ ਛੋਟੇ ਬੱਚਿਆਂ ਵੱਲੋਂ ਫੱਟੀਆਂ ਉੱਤੇ ਪੈਂਤੀ ਅਖ਼ਰੀ ਲਿਖੀ ਗਈ ਅਤੇ ਸਭਾ ਵੱਲੋਂ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਨਿਸ਼ਾਨੇਬਾਜ਼ੀ ਵਿਸ਼ਵ ਕੱਪ- ਪਲਕ ਤੇ ਮੁਕੇਸ਼ ਨੇ ਵਿਸ਼ਵ ਰਿਕਾਰਡ ਨਾਲ ਜਿੱਤਿਆ ਸੋਨ ਤਗਮਾ <br/> ਅਗਲੀ ਖ਼ਬਰ ਏਸ਼ੀਅਨ ਮੁੱਕੇਬਾਜ਼ੀ ਮੀਨਾਕਸ਼ੀ, ਜੈਸਮੀਨ, ਵਿਸ਼ਵਨਾਥ ਤੇ ਸਚਿਨ ਫਾਈਨਲ 'ਚ ਪੁੱਜੇ
Ad Position 24