11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਨਿਸ਼ਾਨੇਬਾਜ਼ੀ ਵਿਸ਼ਵ ਕੱਪ- ਪਲਕ ਤੇ ਮੁਕੇਸ਼ ਨੇ ਵਿਸ਼ਵ ਰਿਕਾਰਡ ਨਾਲ ਜਿੱਤਿਆ ਸੋਨ ਤਗਮਾ <br/>

Ad Position 21
No active advertisement
ਅਜੀਤ ਡੈਸਕ 08-04-2026

ਗ੍ਰੇਨਾਡਾ (ਸਪੇਨ), 7 ਅਪ੍ਰੈਲ (ਪੀ.ਟੀ.ਆਈ.)-ਭਾਰਤੀ ਨਿਸ਼ਾਨੇਬਾਜ਼ ਪਲਕ ਤੇ ਮੁਕੇਸ਼ ਨੇਲਾਵੱਲੀ ਨੇ ਇੱਥੇ ਹੋਏ ਆਈ.ਐਸ.ਐਸ.ਐਫ. ਰਾਈਫਲ ਤੇ ਪਿਸਟਲ ਵਿਸ਼ਵ ਕੱਪ ਵਿਚ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਸ਼੍ਰੇਣੀ ਵਿਚ ਵਿਸ਼ਵ ਰਿਕਾਰਡ ਨਾਲ ਸੋਨ ਤਗਮਾ ਜਿੱਤਿਆ | ਪਲਕ ਤੇ ਮੁਕੇਸ਼ ਦੀ ਭਾਰਤੀ ਜੋੜੀ ਨੇ ਕੁੱਲ 487.7 ਅੰਕ ਬਣਾ ਕੇ ਸਿਖਰਲਾ ਸਥਾਨ ਹਾਸਲ ਕੀਤਾ, ਜੋ ਕਿ ਇਕ ਜੂਨੀਅਰ ਵਿਸ਼ਵ ਰਿਕਾਰਡ ਵੀ ਹੈ |ਫਾਈਨਲ ਵਿਚ ਪਲਕ ਨੇ 243.0 ਅੰਕ ਬਣਾਏ, ਜਦੋਂ ਕਿ ਮੁਕੇਸ਼ ਨੇ 244.7 ਅੰਕ ਬਣਾਏ | ਪਲਕ ਨੇ ਪਹਿਲੀ ਵਾਰ 2023 ਦੀਆਂ ਏਸ਼ੀਆਈ ਖੇਡਾਂ 'ਚ ਪ੍ਰਮੁੱਖਤਾ ਪ੍ਰਾਪਤ ਕੀਤੀ ਸੀ, ਜਿੱਥੇ ਉਸਨੇ ਵਿਅਕਤੀਗਤ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਸੋਨ ਤਗਮਾ ਤੇ ਟੀਮ ਸ਼੍ਰੇਣੀ ਵਿਚ ਚਾਂਦੀ ਦਾ ਤਗਮਾ ਜਿੱਤਿਆ ਸੀ | ਉਸਨੇ 242.1 ਅੰਕਾਂ ਦੇ ਸਕੋਰ ਨਾਲ ਏਸ਼ੀਆਈ ਖੇਡਾਂ ਦਾ ਰਿਕਾਰਡ ਬਣਾ ਕੇ 2024 ਪੈਰਿਸ ਓਲੰਪਿਕ ਲਈ ਕੋਟਾ ਵੀ ਪ੍ਰਾਪਤ ਕੀਤਾ ਸੀ | ਮੁਕੇਸ਼ ਭਾਰਤੀ ਪਿਸਟਲ ਸ਼ੂਟਿੰਗ ਵਿਚ ਇਕ ਉੱਭਰਦਾ ਸਿਤਾਰਾ ਵੀ ਹੈ ਤੇ ਇਕ ਜੂਨੀਅਰ ਵਿਸ਼ਵ ਚੈਂਪੀਅਨ ਹੈ |

Ad Position 22
No active advertisement
ਪਿਛਲੀ ਖ਼ਬਰ ਸੇਵਾ ਟਰੱਸਟ ਯੂ.ਕੇ. ਵਲੋਂ ਹਲਵਾਰਾ ਤੋਂ ਦਿੱਲੀ ਉਡਾਣਾਂ ਦੀ ਸ਼ੁਰੂਆਤ ਦਾ ਸੁਆਗਤ <br/> ਅਗਲੀ ਖ਼ਬਰ ਮੈਲਬੌਰਨ ਖੇਡਾਂ 'ਚ ਪੰਜਾਬੀ ਮਾਂ-ਬੋਲੀ ਲਈ ਵਿਸ਼ੇਸ਼ ਉਪਰਾਲਾ
Ad Position 24