11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਸੇਵਾ ਟਰੱਸਟ ਯੂ.ਕੇ. ਵਲੋਂ ਹਲਵਾਰਾ ਤੋਂ ਦਿੱਲੀ ਉਡਾਣਾਂ ਦੀ ਸ਼ੁਰੂਆਤ ਦਾ ਸੁਆਗਤ <br/>

Ad Position 21
No active advertisement
ਅਜੀਤ ਡੈਸਕ 08-04-2026
ਲੰਡਨ, 7 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ.ਕੇ. ਤੇ ਭਾਰਤ 'ਚ ਸਮਾਜ ਭਲਾਈ ਕਰਨ ਵਾਲੀ ਸੰਸਥਾ ਸੇਵਾ ਟਰੱਸਟ ਯੂ.ਕੇ. ਵੱਲੋਂ ਚੇਅਰਮੈਨ ਚਰਨਕੰਵਲ ਸਿੰਘ ਸੇਖੋਂ ਨੇ ਪ੍ਰੈਸ ਦੇ ਨਾਂਅ ਜਾਰੀ ਬਿਆਨ 'ਚ ਹਲਵਾਰਾ ਤੋਂ ਦਿੱਲੀ ਉਡਾਣਾਂ ਦੀ ਸ਼ੁਰੂਆਤ ਦਾ ਸੁਆਗਤ ਕਰਦਿਆਂ, ਪੰਜਾਬ ਤੋਂ ਸਿੱਧੀਆਂ ਅੰਤਰ-ਰਾਸ਼ਟਰੀ ਉਡਾਨਾਂ ਸ਼ੁਰੂ ਕਰਨ ਦੀ ਭਾਰਤ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ | ਯੂ. ਕੇ. ਤੋਂ ਪੰਜਾਬ ਲਈ ਸਿੱਧੀਆਂ ਉਡਾਣਾਂ ਖ਼ਾਸ ਤੌਰ 'ਤੇ ਲੰਡਨ-ਅੰਮਿ੍ਤਸਰ ਉਡਾਣਾਂ ਵਾਸਤੇ 2017 ਤੋਂ ਸੇਵਾ ਟਰੱਸਟ ਲਗਾਤਾਰ ਉਪਰਾਲੇ ਕਰ ਰਿਹਾ ਹੈ | ਸੇਵਾ ਟਰੱਸਟ ਯੂ. ਕੇ. ਪਿਛਲੇ ਇਕ ਦਹਾਕੇ ਤੋਂ ਅੰਮਿ੍ਤਸਰ ਵਿਕਾਸ ਮੰਚ, ਅੰਮਿ੍ਤਸਰ ਫਲਾਈ ਇਨਿਸ਼ਇਟਿਵ ਤੇ ਹੋਰ ਸੰਸਥਾਵਾਂ ਨਾਲ ਸਾਂਝੇ ਤੌਰ 'ਤੇ ਕੰਮ ਕਰਦੇ ਹੋਏ ਤੇ ਯੂ. ਕੇ. ਤੇ ਭਾਰਤੀ ਪਾਰਲੀਮੈਂਟ ਮੈਂਬਰਾਂ ਦੇ ਸਹਿਯੋਗ ਨਾਲ 2018 'ਚ ਬਰਤਾਨਵੀ ਪਾਰਲੀਮੈਂਟ 'ਚ ਅਹਿਮ ਮੀਟਿੰਗ ਦੁਆਰਾ ਯੂ. ਕੇ. ਤੋਂ ਅੰਮਿ੍ਤਸਰ ਸਿੱਧੀਆਂ ਉਡਾਣਾਂ ਦੀ ਮੰਗ ਨੂੰ ਵੱਡੇ ਪੱਧਰ 'ਤੇ ਉਜਾਗਰ ਕੀਤਾ ਸੀ |
ਸੇਖੋਂ ਨੇ ਕਿਹਾ ਕਿ ਪੰਜਾਬ ਤੋਂ ਯੂ. ਕੇ., ਯੂ.ਐਸ.ਏ., ਕੈਨੇਡਾ, ਯੂਰਪ, ਆਸਟਰੇਲੀਆ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਮੰਗ ਕੀਤੀ ਦੁਨੀਆਂ ਦੇ ਪੰਜਾਬੀਆਂ ਵੱਲੋਂ ਕੀਤੀ ਜਾਂਦੀ ਹੈ, ਇਸ ਦਾ ਲਾਭ ਯਾਤਰੀਆਂ ਅਤੇ ਪੰਜਾਬ ਨੂੰ ਹੋਵੇਗਾ | ਇਸ ਸੰਬੰਧੀ ਪੰਜਾਬੀਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਰਤੀ ਹਵਾਈ ਵਿਭਾਗ, ਪੰਜਾਬ ਸਰਕਾਰ ਦੇ ਸਾਬਕਾ ਅਤੇ ਮੌਜੂਦਾ ਨੁਮਾਇੰਦਿਆਂ ਨੂੰ ਵੀ ਭੇਜੇ ਗਏ ਸਨ | ਇਹਨਾਂ ਸਮੁੱਚੇ ਉਪਰਾਲਿਆਂ ਕਾਰਨ ਅਤੇ ਭਾਰਤੀ ਸਰਕਾਰ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਵਸ ਨੂੰ ਮੁੱਖ ਰੱਖਦੇ ਹੋਏ, 2019 ਵਿਚ ਲੰਡਨ ਤੋਂ ਅੰਮਿ੍ਤਸਰ ਲਈ ਸਿੱਧੀਆਂ ਉਡਾਣਾਂ ਸ਼ੁਰੂ ਕੀਤੀਆਂ ਸਨ ਜੋ ਕਿ ਹੁਣ ਤੱਕ ਚੱਲ ਰਹੀਆਂ ਹਨ | ਸੇਵਾ ਟਰੱਸਟ ਯੂ. ਕੇ. ਦੇ ਚੇਅਰਮੈਨ ਚਰਨ ਕੰਵਲ ਸਿੰਘ ਸੇਖੋਂ ਨੇ ਏਅਰ ਇੰਡੀਆ ਵੱਲੋਂ 15 ਮਈ ਤੋਂ ਦਿੱਲੀ ਤੋਂ ਹਲਵਾਰਾ (ਲੁਧਿਆਣਾ) ਰੋਜ਼ਾਨਾਂ ਦੋ ਉਡਾਨਾਂ ਸ਼ੁਰੂ ਕਰਨ ਦਾ ਸੁਆਗਤ ਕਰਦਿਆਂ ਕਿਹਾ ਕਿ ਇਨ੍ਹਾਂ ਉਡਾਣਾਂ ਨਾਲ ਯੂ. ਕੇ., ਯੂ.ਐਸ.ਏ., ਕੈਨੇਡਾ, ਆਸਟਰੇਲੀਆ ਅਤੇ ਯੂਰਪ ਤੋਂ ਦਿੱਲੀ ਦੁਆਰਾ ਆਉਣ ਵਾਲੇ ਵੱਡੀ ਗਿਣਤੀ ਵਿੱਚ ਯਾਤਰੀ ਦਿੱਲੀ ਤੋਂ ਪੰਜਾਬ ਲਈ ਲੰਬੀ ਸੜਕ ਯਾਤਰਾ ਦੀ ਬਜਾਏ ਸਿੱਧੇ ਹਲਵਾਰੇ ਪਹੁੰਚ ਸਕਦੇ ਹਨ | ਸਮੁੱਚੇ ਪੰਜਾਬ ਨੂੰ ਵੱਡਾ ਲਾਭ ਮਿਲੇਗਾ | ਉਨ੍ਹਾਂ ਕਿਹਾ ਕਿ ਸੇਵਾ ਟਰੱਸਟ ਵੱਲੋਂ ਭਾਰਤ ਸਰਕਾਰ, ਹਵਾਈ ਵਿਭਾਗ ਅਤੇ ਏਅਰ ਇੰਡੀਆ ਨੂੰ ਹਲਵਾਰਾ ਅਤੇ ਅੰਮਿ੍ਤਸਰ ਤੋਂ ਅੰਤਰ-ਰਾਸ਼ਟਰੀ ਉਡਾਨਾਂ ਸ਼ੁਰੂ ਕਰਨ ਦੀ ਵੀ ਅਪੀਲ ਕੀਤੀ ਹੈ |


Ad Position 22
No active advertisement
ਪਿਛਲੀ ਖ਼ਬਰ ਭੁਪਿੰਦਰ ਸਿੰਘ ਸੰਧੂ ਨੇ ਦੁਨੀਆਂ ਤੋਂ ਬੇਖਬਰ ਰਹਿ ਕੇ ਕੀਤੀ ਪੈਦਲ ਯਾਤਰਾ ਅਗਲੀ ਖ਼ਬਰ ਨਿਸ਼ਾਨੇਬਾਜ਼ੀ ਵਿਸ਼ਵ ਕੱਪ- ਪਲਕ ਤੇ ਮੁਕੇਸ਼ ਨੇ ਵਿਸ਼ਵ ਰਿਕਾਰਡ ਨਾਲ ਜਿੱਤਿਆ ਸੋਨ ਤਗਮਾ <br/>
Ad Position 24