24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਗੁਜਰਾਤ ਨੇ ਬੇਹੱਦ ਰੋਮਾਂਚਕ ਮੁਕਾਬਲੇ 'ਚ ਦਿੱਲੀ ਨੂੰ ਇਕ ਦੌੜ ਨਾਲ ਹਰਾਇਆ

Ad Position 21
No active advertisement
ਅਜੀਤ ਡੈਸਕ 09-04-2026

ਨਵੀਂ ਦਿੱਲੀ, 8 ਅਪ੍ਰੈਲ (ਏਜੰਸੀ)-ਗੁਜਰਾਤ ਟਾਈਟਨਜ਼ ਨੇ ਇਥੇ ਬੇਹੱਦ ਰੋਮਾਂਚਕ ਮੁਕਾਬਲੇ ਵਿਚ ਦਿੱਲੀ ਕੈਪੀਟਲਜ਼ ਨੂੰ ਆਖਰੀ ਗੇਂਦ 'ਤੇ ਇਕ ਦੌੜ ਨਾਲ ਹਰਾ ਕੇ ਆਈ.ਪੀ.ਐਲ. ਸੀਜ਼ਨ 'ਚ ਆਪਣੀ ਪਹਿਲੀ ਜਿੱਤ ਦਰਜ਼ ਕੀਤੀ, ਜਦੋਂਕਿ ਕੇ.ਐਲ. ਰਾਹੁਲ ਅਤੇ ਡੇਵਿਡ ਮਿਲਰ ਦੀਆਂ ਸ਼ਾਨਦਾਰ ਪਾਰੀਆਂ ਟੀਮ ਨੂੰ ਨਾਟਕੀ ਹਾਰ ਤੋਂ ਬਚਾਅ ਨਹੀਂ ਸਕੀਆਂ | ਗੁਜਰਾਤ ਟਾਈਟਨਜ਼ ਨੇ ਸ਼ੁਭਮਨ ਗਿੱਲ (ਦੌੜਾਂ, 70, ਗੇਂਦਾਂ: 45, ਚੌਕੇ: 4, ਛੱਕੇ: 5), ਜੋਸ ਬਟਲਰ (ਦੌੜਾਂ, 52, ਗੇਂਦਾਂ: 27, ਚੌਕੇ: 3, ਛੱਕੇ: 5) ਅਤੇ ਵਾਸ਼ਿੰਗਟਨ ਸੁੰਦਰ ਨੇ ਸ਼ਾਨਦਾਰ ਅਰਧ ਸੈਂਕੜਿਆਂ ਦੀ ਬਦੌਲਤ 211 ਦੌੜਾਂ ਬਣਾਈਆਂ | ਟੀਚੇ ਦਾ ਪਿੱਛਾ ਕਰਦਿਆਂ ਦਿੱਲੀ ਲਈ ਕੇ.ਐਲ. ਰਾਹੁਲ ਨੇ 52 ਗੇਂਦਾਂ 'ਤੇ 11 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ 92 ਦੌੜਾਂ ਬਣਾਈਆਂ | ਦਿੱਲੀ ਨੂੰ ਆਖਰੀ ਦੋ ਓਵਰਾਂ 'ਚ 36 ਦੌੜਾਂ ਚਾਹੀਦੀਆਂ ਸਨ ਅਤੇ ਮੁਹੰਮਦ ਸਿਰਾਜ ਨੇ 19ਵੇਂ ਓਵਰ 'ਚ 23 ਦੌੜਾਂ ਲੁਟਾ ਦਿੱਤੀਆਂ | ਡੇਵਿਡ ਮਿਲਰ (20 ਗੇਂਦਾਂ 'ਚ ਅਜੇਤੂ 40 ਦੌੜਾਂ) ਨੇ ਉਸ ਨੂੰ 2 ਛੱਕੇ ਅਤੇ 2 ਚੌਕੇ ਲਗਾ ਕੇ ਦਿੱਲੀ ਨੂੰ ਮੈਚ 'ਚ ਬਣਾਈ ਰੱਖਿਆ | ਆਖਰੀ ਓਵਰ 'ਚ ਦਿੱਲੀ ਨੂੰ 13 ਦੌੜਾਂ ਦੀ ਜ਼ਰੂਰਤ ਸੀ ਅਤੇ ਪ੍ਰਸਿਧ ਕ੍ਰਿਸ਼ਨ ਦੀ ਪਹਿਲੀ ਗੇਂਦ 'ਤੇ ਵਿਪਰਾਜ ਨਿਗਮ ਨੇ ਚੌਕਾ ਜੜ੍ਹ ਦਿੱਤਾ | ਅਗਲੀ ਗੇਂਦ 'ਤੇ ਨਿਗਮ ਆਊਟ ਹੋ ਗਿਆ, ਜਦੋਂਕਿ ਚੌਥੀ ਗੇਂਦ 'ਤੇ ਮਿਲਰ ਨੇ ਛੱਕਾ ਲਗਾਇਆ | ਆਖਰੀ ਗੇਂਦ 'ਤੇ ਦੋ ਦੌੜਾਂ ਦੀ ਜ਼ਰੂਰਤ ਸੀ ਪਰ ਕੁਲਦੀਪ ਯਾਦਵ ਰਨ ਆਊਟ ਹੋ ਗਆ | ਦਿੱਲੀ ਨੇ ਵਾਈਡ ਗੇਂਦ ਲਈ ਰਿਵੀਊ ਲਿਆ, ਜੋ ਨਾਕਾਮ ਰਿਹਾ |

Ad Position 22
No active advertisement
ਪਿਛਲੀ ਖ਼ਬਰ ਨਿਤੇਸ਼ ਨੂੰ ਚਾਂਦੀ, ਸਚਿਨ ਤੇ ਪਿ੍ੰਸ ਨੂੰ ਕਾਂਸੀ ਦੇ ਤਗਮੇ ਅਗਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨੌਵੇਂ ਦਿਨ ਗੁਰਮਤਿ ਸਮਾਗਮ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਵਿ...
Ad Position 24