ਲਖਨਊ, 12 ਅਪ੍ਰੈਲ (ਏਜੰਸੀ)-ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) 2026 ਦੇ 19ਵੇਂ ਮੈਚ 'ਚ ਗੁਜਰਾਤ ਟਾਈਟਨਸ ਨੇ ਲਖਨਊ ਸੁਪਰ ਜਾਇੰਟਸ ਨੂੰ 7 ਵਿਕਟਾਂ ਨਾਲ ਹਰਾਇਆ | ਲਖਨਊ ਦੇ ਭਾਰਤ ਰਤਨ ਸ੍ਰੀ ਅਟਲ ਬਿਹਾਰੀ ਵਾਜਪਾਈ ਏਕਾਨਾ ਕ੍ਰਿਕਟ ਸਟੇਡੀਅਮ 'ਚ ਹੋਏ ਇਸ ਮੁਕਾਬਲੇ 'ਚ ਗੁਜਰਾਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ | ਲਖਨਊ ਲਈ ਬੱਲੇਬਾਜ਼ੀ ਦੀ ਸ਼ੁਰੂਆਤ ਮਾੜੀ ਹੀ ਰਹੀ | ਦੂਜੇ ਓਵਰ 'ਚ ਹੀ ਉਨ੍ਹਾਂ ਨੇ ਮਿਸ਼ੇਲ ਮਾਰਸ਼ (11 ਦੌੜਾਂ) ਦੀ ਵਿਕਟ ਗੁਆ ਦਿੱਤੀ | ਕਪਤਾਨ ਰਿਸ਼ਭ ਪੰਤ 18 ਦÏੜਾਂ ਹੀ ਬਣਾ ਪਾਏ | ਫਿਰ ਲਖਨਊ ਨੂੰ ਤੀਜਾ ਝਟਕਾ ਏਡਨ ਮਾਰਕਰਮ (30) ਦੇ ਆਊਟ ਹੋਣ ਨਾਲ ਲੱਗਾ | ਇਸ ਤਰਾਂ ਲਖਨਊ ਦੀ ਟੀਮ ਨੇ 8 ਵਿਕਟਾਂ ਦੇ ਨੁਕਸਾਨ 'ਤੇ ਕੁੱਲ 164 ਦÏੜਾਂ ਹੀ ਬਣਾਈਆਂ | ਟੀਚੇ ਦਾ ਪਿੱਛਾ ਕਰਦੇ ਹੋਏ ਗੁਜਰਾਤ ਟਾਈਟਨਸ ਨੂੰ ਵੀ ਕੋਈ ਖਾਸ ਚੰਗੀ ਸ਼ੁਰੂਆਤ ਨਹੀਂ ਮਿਲੀ | ਸਾਈ ਸੁਧਰਸਨ ਸਿਰਫ਼ 15 ਦÏੜਾਂ ਦੇ ਨਿੱਜੀ ਸਕੋਰ 'ਤੇ ਆਉਟ ਹੋ ਗਏ | ਜਿਸ ਤੋਂ ਬਾਅਦ ਕਪਤਾਨ ਸ਼ੁਭਮਨ ਗਿੱਲ ਤੇ ਜੋਸ ਬਟਲਰ ਨੇ ਪਾਰੀ ਨੂੰ ਸੰਭਾਲਿਆ ਤੇ ਉਨ੍ਹਾਂ ਦੇ ਵਿਚਕਾਰ 58 ਗੇਂਦਾਂ 'ਤੇ 84 ਦੌੜਾਂ ਦੀ ਸਾਂਝੇਦਾਰੀ ਹੋਈ | ਸ਼ੁਭਮਨ ਨੇ 40 ਗੇਂਦਾਂ 'ਤੇ 56 ਦੌੜਾਂ ਬਣਾਈਆਂ | ਜੋਸ ਬਟਲਰ ਨੇ 37 ਗੇਂਦਾਂ 'ਤੇ 60 ਦੌੜਾਂ ਦਾ ਯੋਗਦਾਨ ਪਾਇਆ | ਬਟਲਰ ਦੇ ਆਊਟ ਹੋਣ ਤੋਂ ਬਾਅਦ, ਵਾਸ਼ਿੰਗਟਨ ਸੁੰਦਰ (21 ਅਜੇਤੂ) ਤੇ ਰਾਹੁਲ ਤੇਵਤੀਆ (10 ਅਜੇਤੂ) ਨੇ ਗੁਜਰਾਤ ਟਾਈਟਨਸ ਦੀ ਜਿੱਤ ਯਕੀਨੀ ਬਣਾਈ ਤੇ ਟੀਮ ਨੇ 18.4 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ 'ਤੇ 165 ਦੌੜਾਂ ਬਣਾਈਆਂ |
ਖੇਡ ਸੰਸਾਰ
Free
ਗੁਜਰਾਤ ਨੇ ਲਖਨਊ ਨੂੰ 7 ਵਿਕਟਾਂ ਨਾਲ ਹਰਾਇਆ <br/>
ਅਜੀਤ ਡੈਸਕ
13-04-2026