ਨਿੰਗਬੋ (ਚੀਨ), 12 ਅਪ੍ਰੈਲ (ਪੀ.ਟੀ.ਆਈ.)-ਭਾਰਤ ਦੇ ਆਯੁਸ਼ ਸ਼ੈੱਟੀ ਨੂੰ ਇੱਥੇ ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਸ਼ੀ ਯੂਕੀ ਤੋਂ ਸਿੱਧੇ ਗੇਮਾਂ ਵਿਚ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ | ਮੰਗਲੁਰੂ ਦਾ ਰਹਿਣ ਵਾਲਾ 20 ਸਾਲਾ ਆਯੁਸ਼ ਆਪਣੀ ਲੈਅ ਲੱਭਣ ਲਈ ਸੰਘਰਸ਼ ਕਰ ਰਿਹਾ ਸੀ ਤੇ ਚੀਨ ਦੇ ਮÏਜੂਦਾ ਵਿਸ਼ਵ ਚੈਂਪੀਅਨ ਤੋਂ 8-21, 10-21 ਨਾਲ ਹਾਰ ਗਿਆ, ਜਿਸ ਨਾਲ ਇਸ ਟੂਰਨਾਮੈਂਟ 'ਚ ਪੁਰਸ਼ ਸਿੰਗਲ ਵਰਗ 'ਚ ਸੋਨ ਤਗਮੇ ਲਈ ਭਾਰਤ ਦੀ 61 ਸਾਲਾਂ ਦੀ ਉਡੀਕ ਵਧ ਗਈ | ਉਹ ਦਿਨੇਸ਼ ਖੰਨਾ ਤੋਂ ਬਾਅਦ ਇਸ ਮਹਾਂਦੀਪੀ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪਹੁੰਚਣ ਵਾਲਾ ਸਿਰਫ਼ ਦੂਜਾ ਭਾਰਤੀ ਪੁਰਸ਼ ਸਿੰਗਲ ਖਿਡਾਰੀ ਬਣਿਆ | ਖੰਨਾ ਇਸ ਟੂਰਨਾਮੈਂਟ ਦੇ ਇਤਿਹਾਸ ਵਿਚ ਇਕਲੌਤਾ ਭਾਰਤੀ ਸਿੰਗਲਜ਼ ਚੈਂਪੀਅਨ ਬਣਿਆ ਹੋਇਆ ਹੈ; ਉਸਨੇ 1965 'ਚ ਖਿਤਾਬ ਜਿੱਤਿਆ ਸੀ |
ਖੇਡ ਸੰਸਾਰ
Free
-ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ- ਆਯੁਸ਼ ਸ਼ੈੱਟੀ ਫਾਈਨਲ 'ਚ ਹਾਰਿਆ
ਅਜੀਤ ਡੈਸਕ
13-04-2026