ਵੈਨਿਸ (ਇਟਲੀ), 12 ਅਪ੍ਰੈਲ (ਹਰਦੀਪ ਸਿੰਘ ਕੰਗ)-ਗੁਰੂ ਰਵਿਦਾਸ ਜੀ ਦੇ 649ਵੇਂ ਗੁਰਪੁਰਬ ਮੌਕੇ ਇੰਡੀਅਨ ਕੌਂਸਲੇਟ ਜਨਰਲ ਮਿਲਾਨ ਦੇ ਕÏਸਲ ਜਨਰਲ ਲਵੱਨਿਆ ਕੁਮਾਰ ਤੇ ਕੌਂਸਲ ਅਤੁੱਲ ਚÏਹਾਨ ਵਿਚੈਂਸਾ ਨੇੜੇ ਸਥਿੱਤ ਗੁਰੂ ਰਵਿਦਾਸ ਟੈਂਪਲ ਮÏਤੇਕੀਓ ਵਿਖੇ ਨਤਮਸਤਕ ਹੋਏ | ਇਸ ਮÏਕੇ ਸਜੇ ਸਮਾਗਮ ਦੌਰਾਨ ਲਵੱਨਿਆ ਕੁਮਾਰ ਨੇ ਸਬੋਧਿਤ ਹੁੰਦਿਆ ਗੁਰੂ ਰਵਿਦਾਸ ਜੀ ਦੇ 649ਵੇਂ ਗੁਰਪੁਰਬ ਦੀ ਸਮੂਹ ਭਾਰਤੀ ਭਾਈਚਾਰੇ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਗੁਰੂ ਰਵਿਦਾਸ ਜੀ ਦੀ ਬਾਣੀ ਨੇ ਸਮੁੱਚੀ ਮਾਨਵਤਾ ਨੂੰ ਇਕ ਲੜੀ ਵਿਚ ਪਰੋਇਆ ਹੈ ਤੇ ਗੁਰੂ ਰਵਿਦਾਸ ਜੀ ਨੇ ਸਮਾਜ ਵਿੱਚੋਂ ਜਾਤਪਾਤ ਦੇ ਕੋਹੜ ਨੂੰ ਖਤਮ ਕਰਨ ਲਈ ਅਤੇ ਸਾਰੇ ਸਮਾਜ ਵਿਚ ਇਕਰੂਪਤਾ ਪੈਦਾ ਕਰਨ ਲਈ ਮਹਾਨ ਕਾਰਜ ਕੀਤੇ | ਇਸ ਮÏਕੇ ਗੁਰੂ ਰਵਿਦਾਸ ਟੈਂਪਲ ਵਿਚੈਂਸਾ ਦੀ ਪ੍ਰਬੰਧਕ ਕਮੇਟੀ ਦੁਆਰਾ ਲਵੱਨਿਆ ਕੁਮਾਰ ਤੇ ਅਤੁੱਲ ਚÏਹਾਨ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ ਗਿਆ |