ਮੁੰਬਈ, 12 ਅਪ੍ਰੈਲ (ਪੀ.ਟੀ.ਆਈ.)-ਪ੍ਰਸਿੱਧ ਪਲੇਬੈਕ ਗਾਇਕਾ ਆਸ਼ਾ ਭੋਂਸਲੇ ਦੇ ਦਿਹਾਂਤ ਤੋਂ ਬਾਅਦ ਪੂਰੇ ਫਿਲਮ ਇੰਡਸਟਰੀ ਵਲੋਂ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਮਸ਼ਹੂਰ ਅਦਾਕਾਰ-ਰਾਜਨੇਤਾ ਹੇਮਾ ਮਾਲਿਨੀ, ਅਕਸ਼ੈ ਕੁਮਾਰ, ਫਿਲਮ ਨਿਰਮਾਤਾ ਕਰਨ ਜÏਹਰ, ਅਦਾਕਾਰ ਜੇ.ਆਰ. ਐਨ.ਟੀ.ਆਰ. ਤੇ ਵਿੱਕੀ ਸਮੇਤ ਮਸ਼ਹੂਰ ਹਸਤੀਆਂ ਨੇ ਸੋਸ਼ਲ ਮੀਡੀਆ 'ਤੇ ਮਰਹੂਮ ਗਾਇਕਾ ਨੂੰ ਸ਼ਰਧਾਂਜਲੀ ਭੇਟ ਕੀਤੀ | ਹੇਮਾ ਮਾਲਿਨੀ ਨੇ ਕਿਹਾ ਕਿ ਉਨ੍ਹਾਂ ਦਾ ਆਸ਼ਾ ਜੀ ਨਾਲ ਡੂੰਘਾ ਭਾਵਨਾਤਮਕ ਰਿਸ਼ਤਾ ਸੀ ਤੇ ਉਨ੍ਹਾਂ ਨੂੰ ਵਿਸ਼ਵਾਸ ਕਰਨਾ ਅÏਖਾ ਲੱਗਿਆ ਕਿ ਉਹ ਚਲੇ ਗਏ | ਅਕਸ਼ੈ ਕੁਮਾਰ ਨੇ ਕਿਹਾ ਕਿ ਆਸ਼ਾ ਜੀ ਦੀ ਸੁਰੀਲੀ ਆਵਾਜ਼ ਹਮੇਸ਼ਾ ਲਈ ਅਮਰ ਰਹੇਗੀ | ਕਰਨ ਜੌਹਰ ਨੇ ਕਿਹਾ ਕਿ ਆਸ਼ਾ ਜੀ, ਤੁਹਾਡਾ ਸੰਗੀਤ ਹਮੇਸ਼ਾ ਲਈ ਜੀਵਤ ਰਹੇਗਾ ਅਤੇ ਅਸੀਂ ਤੁਹਾਡੇ ਪਿੱਛੇ ਛੱਡੇ ਗਏ ਜਾਦੂ ਦਾ ਹਮੇਸ਼ਾ ਅਨੁਭਵ ਕਰਾਂਗੇ | ਤੇਲਗੂ ਸਟਾਰ ਜੂਨੀਅਰ ਐਨ.ਟੀ.ਆਰ. ਨੇ ਕਿਹਾ ਕਿ ਉਨ੍ਹਾਂ ਦੀ ਜਾਦੂਈ ਆਵਾਜ਼ ਦਹਾਕਿਆਂ ਤੱਕ ਭਾਰਤੀ ਸਿਨੇਮਾ ਦੀ ਧੜਕਣ ਸੀ | ਉਨ੍ਹਾਂ ਨੇ ਆਸ਼ਾ ਜੀ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ, ਪਰਿਵਾਰ ਨਾਲ ਡੂੰਘੀ ਸੰਵੇਦਨਾ ਪ੍ਰਗਟ ਕੀਤੀ | ਇਸ ਤੋਂ ਇਲਾਵਾ ਅਦਾਕਾਰ ਵਿੱਕੀ ਕੌਸ਼ਲ, ਮਨੋਜ ਬਾਜਪਾਈ, ਫਿਲਮ ਨਿਰਮਾਤਾ ਜ਼ੋਇਆ ਅਖਤਰ ਤੇ ਕਾਜੋਲ ਨੇ ਵੀ ਉਨ੍ਹਾਂ ਨੂੰ ਯਾਦ ਕਰਦੇ ਹੋੋਏ ਆਪਣੇ ਸ਼ੋਸ਼ਲ ਮੀਡੀਆ ਪਲੇਟਫਾਰਮ 'ਤੇ ਪੋਸਟ ਕੀਤਾ |