ਹੈਦਰਾਬਾਦ, 13 ਅਪ੍ਰੈਲ (ਏਜੰਸੀ)-ਆਈ.ਪੀ.ਐਲ. 2026 ਦੇ 21ਵੇਂ ਮੈਚ 'ਚ ਸਨਰਾਈਜ਼ਰਜ਼ ਹੈਦਰਾਬਾਦ ਨੇ ਰਾਜਸਥਾਨ ਰਾਇਲਜ਼ ਨੂੰ 57 ਦੌੜਾਂ ਨਾਲ ਬੂਰੀ ਤਰਾਂ ਹਰਾਇਆ | ਟਾਸ ਜਿੱਤ ਕੇ ਰਾਜਸਥਾਨ ਰਾਇਲਜ਼ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ | ਇਸ ਦੌਰਾਨ ਈਸ਼ਾਨ ਕਿਸ਼ਨ ਦੀ 91 ਦੌੜਾਂ ਦੀ ਧਮਾਕੇਦਾਰ ਪਾਰੀ ਨਾਲ, ਹੈਦਰਾਬਾਦ ਨੇ ਰਾਜਸਥਾਨ ਨੂੰ 217 ਦÏੜਾਂ ਦਾ ਟੀਚਾ ਦਿੱਤਾ | ਹਾਲਾਂਕਿ, ਹੈਦਰਾਬਾਦ ਨੂੰ ਪਹਿਲੀ ਹੀ ਗੇਂਦ 'ਤੇ ਸ਼ੁਰੂਆਤੀ ਝਟਕਾ ਲੱਗਾ ਜਦੋਂ ਅਭਿਸ਼ੇਕ ਸ਼ਰਮਾ ਆਪਣਾ ਖਾਤਾ ਖੋਲ੍ਹੇ ਬਿਨਾਂ ਆਉਟ ਹੋ ਗਿਆ | ਇਸ ਤੋਂ ਬਾਅਦ, ਟ੍ਰੈਵਿਸ ਹੈੱਡ (18) ਤੇ ਈਸ਼ਾਨ ਕਿਸ਼ਨ (91) ਨੇ ਪਾਰੀ ਦੀ ਜ਼ਿੰਮੇਵਾਰੀ ਸੰਭਾਲੀ | ਟੀਮ ਦਾ ਸਕੋਰ 11ਵੇਂ ਓਵਰ 'ਚ 100 ਦÏੜਾਂ ਦੇ ਅੰਕੜੇ ਤੋਂ ਪਾਰ ਹੋ ਗਿਆ | ਇਸ ਦੌਰਾਨ ਹੇਨਰਿਕ ਕਲਾਸੇਨ ਨੇ 40 ਦÏੜਾਂ, ਨਤੀਸ਼ ਰੈੱਡੀ ਨੇ 28 ਦÏੜਾਂ ਦਾ ਯੋਗਦਾਨ ਪਾਇਆ | ਇਨ੍ਹਾਂ ਕੋਸ਼ਿਸ਼ਾਂ ਨਾਲ ਹੈਦਰਾਬਾਦ ਨੇ 6 ਵਿਕਟਾਂ ਦੇ ਨੁਕਸਾਨ 'ਤੇ ਕੁੱਲ 216 ਦÏੜਾਂ ਬਣਾਈਆਂ | ਜਦਕਿ ਇਸ ਵਾਰ ਦੇ ਆਈ.ਪੀ.ਐਲ. ਦੀ ਟੇਬਲ ਟੋਪਰ ਰਹੀ ਰਾਜਸਥਾਨ ਰਾਇਲਜ਼ ਦੀ ਬੱਲੇਬਾਜ਼ੀ ਬੇਹਦ ਮਾੜੀ ਰਹੀ | ਹੈਦਰਾਬਾਦ ਦੇ ਪ੍ਰਫੁੱਲ ਨੇ ਆਪਣੇ ਪਹਿਲੇ ਹੀ ਓਵਰ 'ਚ ਰਾਜਸਥਾਨ ਦੀਆਂ ਤਿੰਨ ਵਿਕਟਾਂ ਲਈਆਂ | ਵੈਭਵ ਸੂਰਿਆਵੰਸ਼ੀ, ਧਰੁਵ ਜੁਰੇਲ ਅਤੇ ਪ੍ਰੀਟੋਰੀਅਸ ਸਾਰਿਆਂ ਨੇ ਬਿਨਾਂ ਕੋਈ ਦੋੜ ਬਣਾਏ ਆਪਣੀਆਂ ਵਿਕਟਾਂ ਗੁਆ ਦਿੱਤੀਆਂ | ਟੀਮ ਦਾ ਸਕੋਰ 5 ਵਿਕਟਾਂ ਦੇ ਨੁਕਸਾਨ 'ਤੇ 9 ਦੌੜਾਂ ਸੀ | ਅਗਲੇ ਓਵਰ 'ਚ ਯਸ਼ਸਵੀ ਵੀ ਸਿਰਫ਼ ਇਕ ਦÏੜ ਬਣਾ ਕੇ ਆਊਟ ਹੋ ਗਿਆ | ਰਿਆਨ ਪਰਾਗ (4) ਦੇ ਆਊਟ ਹੋਣ ਤੋਂ ਬਾਅਦ, ਫੇਰੇਰਾ ਤੇ ਜਡੇਜਾ ਨੇ ਫਿਰ ਸ਼ਲਾਘਾਯੋਗ ਬੱਲੇਬਾਜ਼ੀ ਕੀਤੀ, ਉਨ੍ਹਾਂ ਵਿਚਕਾਰ ਇਕ ਸੈਂਕੜਾ ਸਾਂਝੇਦਾਰੀ ਬਣੀ | ਪਰ 15ਵੇਂ ਓਵਰ ਵਿਚ, ਫੇਰੇਰਾ (69) ਆਊਟ ਹੋ ਗਿਆ | ਅਗਲੇ ਹੀ ਓਵਰ 'ਚ ਜਡੇਜਾ ਨੇ ਵੀ ਆਪਣੀ ਵਿਕਟ ਗੁਆ ਦਿੱਤੀ | ਇਸ ਤੋਂ ਬਾਅਦ ਜੋਫਰਾ ਆਰਚਰ (2), ਰਵੀ ਬਿਸ਼ਨੋਈ (0) ਤੇ ਤੁਸ਼ਾਰ ਦੇਸ਼ਪਾਂਡੇ (25) ਦੇ ਆਉਟ ਹੋਣ ਤੋਂ ਬਾਅਦ ਟੀਮ 19 ਓਵਰਾਂ 'ਚ 159 ਦੌੜਾਂ 'ਤੇ ਸੀਮਟ ਗਈ |
ਖੇਡ ਸੰਸਾਰ
Free
ਰਾਜਸਥਾਨ ਦੀ ਸ਼ਰਮਨਾਕ ਹਾਰ, ਹੈਦਰਾਬਾਦ 57 ਦੌੜਾਂ ਨਾਲ ਜਿੱਤਿਆ <br/>
ਅਜੀਤ ਡੈਸਕ
14-04-2026