10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਕ੍ਰਿਕਟ ਕੈਨੇਡਾ ਦੇ ਭਾਰਤੀ ਮੂਲ ਦੇ ਪ੍ਰਧਾਨ ਦੇ ਘਰ 'ਤੇ ਚਲਾਈਆਂ ਗੋਲੀਆਂ <br/>

Ad Position 21
repet_subhas-goyals [Copy P29]
ਅਜੀਤ ਡੈਸਕ 22-05-2026

ਸਰੀ, 21 ਮਈ (ਏਜੰਸੀ)-ਬੁੱਧਵਾਰ ਸਵੇਰੇ ਕ੍ਰਿਕਟ ਕੈਨੇਡਾ ਦੇ ਨਵੇਂ ਚੁਣੇ ਗਏ ਪ੍ਰਧਾਨ ਅਰਵਿੰਦਰ ਖੋਸਾ ਦੇ ਘਰ 'ਤੇ ਗੋਲੀਆਂ ਚਲਾਈਆਂ ਗਈਆਂ, ਜਿਸ ਨੇ ਕੈਨੇਡੀਅਨ ਕ੍ਰਿਕਟ ਨੂੰ ਘੇਰਨ ਵਾਲੇ ਸੰਕਟ ਨੂੰ ਹੋਰ ਤੇਜ਼ ਕਰ ਦਿੱਤਾ ਹੈ | ਸੀ.ਬੀ.ਸੀ. ਦੀਆਂ ਰਿਪੋਰਟਾਂ ਅਨੁਸਾਰ ਸਰੀ ਦੇ ਨਿਊਟਨ ਇਲਾਕੇ 'ਚ ਖੋਸਾ ਦੇ ਘਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 4:40 ਵਜੇ ਦੇ ਕਰੀਬ ਨਿਸ਼ਾਨਾ ਬਣਾਇਆ ਗਿਆ ¢ ਖੁਸ਼ਕਿਸਮਤੀ ਨਾਲ ਕੋਈ ਵੀ ਪਰਿਵਾਰਕ ਮੈਂਬਰ ਜ਼ਖਮੀ ਨਹੀਂ ਹੋਇਆ, ਹਾਲਾਂਕਿ ਘਰ ਦੇ ਦਰਵਾਜ਼ਿਆਂ, ਖਿੜਕੀਆਂ ਅਤੇ ਬਾਹਰੀ ਕੰਧਾਂ 'ਤੇ ਗੋਲੀਆਂ ਦੇ ਨਿਸ਼ਾਨ ਸਾਫ਼ ਵੇਖੇ ਜਾ ਸਕਦੇ ਹਨ | ਸਥਾਨਕ ਪੁਲਿਸ ਨੇ ਦੱਸਿਆ ਕਿ ਮੰਨਿਆ ਜਾ ਰਿਹਾ ਹੈ ਕਿ ਇਸ ਗੋਲੀਬਾਰੀ ਦਾ ਸੰਬੰਧ ਜਬਰੀ ਵਸੂਲੀ ਨਾਲ ਜੁੜੀ ਕਿਸੇ ਜਾਂਚ ਤੋਂ ਹੈ | ਸਰੀ ਪੁਲਿਸ ਦੇ ਮੀਡੀਆ ਸੰਬੰਧੀ ਅਧਿਕਾਰੀ ਸਾਰਜੈਂਟ ਅਲੀ ਗੇਲਸ ਨੇ ਪੁਸ਼ਟੀ ਕੀਤੀ ਕਿ ਹਮਲੇ ਤੋਂ ਪਹਿਲਾਂ ਘਰ ਨਾਲ ਜੁੜੇ ਇਕ ਵਿਅਕਤੀ ਨੂੰ ਕਥਿਤ ਤÏਰ 'ਤੇ ਜਬਰੀ ਵਸੂਲੀ ਦੀਆਂ ਧਮਕੀਆਂ ਮਿਲੀਆਂ ਸਨ | ਸਰੀ ਪੁਲਿਸ ਨੇ ਕਿਹਾ ਕਿ ਜਾਂਚ ਸ਼ੁਰੂਆਤੀ ਪੜਾਅ 'ਤੇ ਹੈ | ਇਹ ਘਟਨਾ ਖੋਸਾ ਵਲੋਂ ਅਧਿਕਾਰਤ ਤÏਰ 'ਤੇ ਕ੍ਰਿਕਟ ਕੈਨੇਡਾ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਣ ਤੋਂ ਕੁਝ ਦਿਨ ਬਾਅਦ ਹੀ ਵਾਪਰੀ ਹੈ | ਖੋਸਾ ਨੇ 9 ਮਈ ਨੂੰ ਮਿਸੀਸਾਗਾ 'ਚ ਬੋਰਡ ਦੀ ਸਾਲਾਨਾ ਆਮ ਮੀਟਿੰਗ ਤੋਂ ਬਾਅਦ ਇਹ ਅਹੁਦਾ ਸੰਭਾਲਿਆ ਸੀ |

Ad Position 22
No active advertisement
ਪਿਛਲੀ ਖ਼ਬਰ ਐਂਟੀ-ਡੋਪਿੰਗ ਐਕਟ 'ਚ ਸੋਧ ਦੀ ਤਿਆਰੀ ਅਗਲੀ ਖ਼ਬਰ ਪੰਜਾਬ ਪਹਿਲੀ ਵਾਰ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫ਼ੀ ਦੀ ਕਰੇਗਾ ਮੇਜ਼ਬਾਨੀ <br/>
Ad Position 24