ਬੈਂਗਲੁਰੂ, 25 ਮਈ (ਏਜੰਸੀ)-ਕਰਨਾਟਕ ਦੇ ਸਾਬਕਾ ਤੇਜ਼ ਗੇਂਦਬਾਜ਼ ਐਸ.ਐਲ. ਅਕਸ਼ੈ ਦਾ ਐਤਵਾਰ ਨੂੰ ਦਿਲ ਦਾ ਦÏਰਾ ਪੈਣ ਕਾਰਨ ਦਿਹਾਂਤ ਹੋ ਗਿਆ | ਉਹ 39 ਸਾਲ ਦੇ ਸਨ | ਉਹ 2014-15 ਸੀਜ਼ਨ ਦÏਰਾਨ ਰਣਜੀ ਟਰਾਫੀ ਜਿੱਤਣ ਵਾਲੀ ਕਰਨਾਟਕ ਟੀਮ ਦਾ ਮੈਂਬਰ ਸੀ | ਅਕਸ਼ੈ ਬੈਂਗਲੁਰੂ 'ਚ ਕੇ.ਐਸ.ਸੀ.ਏ. ਥਰਡ ਡਿਵੀਜ਼ਨ ਮੈਚ ਵਿਚ ਸੈਫਾਇਰ ਸੀ.ਸੀ. ਲਈ ਖੇਡ ਰਿਹਾ ਸੀ | ਚਾਰ ਓਵਰ ਗੇਂਦਬਾਜ਼ੀ ਕਰਨ ਤੋਂ ਬਾਅਦ, ਉਸਨੇ ਬਿਮਾਰ ਮਹਿਸੂਸ ਕਰਨ ਦੀ ਸ਼ਿਕਾਇਤ ਕੀਤੀ ਤੇ ਮੈਦਾਨ ਤੋਂ ਬਾਹਰ ਚਲਾ ਗਿਆ | ਉਸਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮਿ੍ਤਕ ਐਲਾਨ ਦਿੱਤਾ | ਮੁੱਢਲੀਆਂ ਰਿਪੋਰਟਾਂ ਦੇ ਅਨੁਸਾਰ, ਉਸਦੀ ਮÏਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ |
ਖੇਡ ਸੰਸਾਰ
Free
ਸਾਬਕਾ ਰਣਜੀ ਕ੍ਰਿਕਟਰ ਦੀ ਮੈਚ ਦੌਰਾਨ ਦਿਲ ਦਾ ਦÏਰਾ ਪੈਣ ਕਾਰਨ ਮੌਤ
ਅਜੀਤ ਡੈਸਕ
26-05-2026