05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਪਤਝੜ ਦੇ ਮੀਂਹ ਨਾਲ ਰਿਵਰਲੈਂਡ 'ਚ ਪੰਛੀਆਂ ਦੀ ਚਹਿਚਹਾਉਣਾ ਵਧਿਆ <br/>

Ad Position 21
No active advertisement
ਅਜੀਤ ਡੈਸਕ 26-05-2026
ਐਡੀਲੇਡ, 25 ਮਈ (ਗੁਰਮੀਤ ਸਿੰਘ ਵਾਲੀਆ)-ਦੱਖਣੀ ਆਸਟ੍ਰੇਲੀਆ ਦੇ ਰਿਵਰਲੈਂਡ ਖੇਤਰ 'ਚ ਹਾਲ ਹੀ 'ਚ ਪਾਏ ਭਾਰੀ ਮੀਂਹ ਤੋਂ ਬਾਅਦ ਕੁਦਰਤ ਨੇ ਨਵਾਂ ਰੰਗ ਧਾਰ ਲਿਆ ਹੈ | ਪਤਝੜ ਦਾ ਮੀਂਹ ਸੋਕੇ ਤੋਂ ਬਾਅਦ ਖੇਤਰੀ ਅੰਦਰੂਨੀ ਦੱਖਣੀ ਆਸਟ੍ਰੇਲੀਆ 'ਚ ਪੰਛੀਆਂ ਦੇ ਜੀਵਨ ਵਿਚ ਤੇਜ਼ੀ ਲਿਆਉਂਦਾ ਹੈ | ਰੇਨਮਾਰਕ 'ਚ 66 ਮਿਲੀਮੀਟਰ ਤੇ ਹੋਰ ਕਈ ਕਸਬਿਆਂ 'ਚ 40 ਮਿਲੀਮੀਟਰ ਤੋਂ ਵੱਧ ਮੀਂਹ ਪੈਣ ਨਾਲ ਸੁੱਕੇ ਇਲਾਕੇ ਹਰੇ-ਭਰੇ ਹੋਣ ਲੱਗੇ ਹਨ | ਸੋਕੇ ਦੇ ਲੰਬੇ ਸਮੇਂ ਤੋਂ ਬਾਅਦ ਕਿਸਾਨਾਂ ਨੂੰ ਵੀ ਰਾਹਤ ਦੀ ਭਾਵਨਾ ਮਿਲੀ | ਗਲੂਪੋਟ ਰਿਜ਼ਰਵ ਤੇ ਮਰੇ ਨਦੀ ਇਲਾਕੇ 'ਚ ਪੈਲੀਕਨ, ਬੱਤਖਾਂ, ਹਨੀਈਟਰ, ਕੋਇਲ-ਸ਼੍ਰੀਕ ਤੇ ਹੋਰ ਕਈ ਦੁਰਲੱਭ ਪੰਛੀਆਂ ਦੀ ਗਿਣਤੀ ਵਧੀ ਹੈ, ਜਿਸ ਨਾਲ ਪੰਛੀ ਪ੍ਰੇਮੀਆਂ ਵਿਚ ਖੁਸ਼ੀ ਦਾ ਮਾਹÏਲ ਹੈ | ਸ੍ਰੀਮਤੀ ਬੋਗਟ ਨੇ ਕਿਹਾ ਕਿ ਬੁੱਕਮਾਰਕ ਕ੍ਰੀਕ ਦੇ ਨੇੜੇ ਵਾਤਾਵਰਣ ਪਾਣੀ ਵਾਲੀਆਂ ਥਾਵਾਂ 'ਤੇ ਦੁਰਲੱਭ ਪੰਛੀਆਂ, ਜਿਵੇਂ ਕਿ ਬੱਫ-ਬੈਂਡਡ ਰੇਲ, ਨੂੰ ਵੀ ਦੇਖਿਆ ਗਿਆ ਹੈ | ਮਾਹਿਰਾਂ ਅਨੁਸਾਰ ਮੀਂਹ ਕਾਰਨ ਬੀਜ, ਕੀੜੇ ਤੇ ਹੋਰ ਖੁਰਾਕ ਵਧਣ ਨਾਲ ਪੰਛੀਆਂ ਦਾ ਪ੍ਰਜਨਨ ਵੀ ਤੇਜ਼ ਹੋਇਆ ਹੈ | ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਮÏਸਮ ਪੰਛੀਆਂ ਦੇ ਜੀਵਨ ਦਾ ਇਕ ਵਿਲੱਖਣ ਤੇ ਰÏਣਕ ਭਰਿਆ ਸਮਾਂ ਸਾਬਤ ਹੋ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਸਾਬਕਾ ਰਣਜੀ ਕ੍ਰਿਕਟਰ ਦੀ ਮੈਚ ਦੌਰਾਨ ਦਿਲ ਦਾ ਦÏਰਾ ਪੈਣ ਕਾਰਨ ਮੌਤ ਅਗਲੀ ਖ਼ਬਰ ਕੈਨੇਡਾ 'ਚ ਜਬਰੀ ਵਸੂਲੀ ਦੇ ਮਾਮਲੇ 'ਚ 17 ਪੰਜਾਬੀ ਗ੍ਰਿਫ਼ਤਾਰ
Ad Position 24