04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਨਿਊਯਾਰਕ ਮੈਰਾਥਨ ’ ਚ ਹਿੱਸਾ ਲੈ ਰਹੀ ਦੌੜਾਕ ਦੀ ਮੌਤ

ਨਿਊਯਾਰਕ, 4 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਨਿਊਯਾਰਕ ਸਿਟੀ ਮੈਰਾਥਨ ਵਿਚ ਦੌੜ ਰਹੀ 24 ਸਾਲਾ ਰੇਚਲ ਆਪਾ ਦੀ ਤਬੀਅਤ ਵਿਗੜਨ ਮਗਰੋਂ ਹਸਪਤਾਲ ਵਿਚ ਮੌਤ ਹੋ ਗਈ। ਪ੍ਰਬੰਧਕਾਂ ਮੁਤਾਬਕ ਦੌੜ ਦੇ ਰਸਤੇ ਉੱਤੇ ਹੀ ਉਸ ਦੀ ਜਾਨ ਬਚਾਉਣ ਦੇ ਯਤਨ ਕੀਤੇ ਗਏ ਅਤੇ ਫਿਰ ਐਂਬੂਲੈਂਸ ਰਾਹੀਂ ਨੇੜਲੇ ਹਸਪਤਾਲ ਪਹੁੰਚਾਇਆ ਗਿਆ, ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।

Ad Position 21
No active advertisement
ਅਜੀਤ ਡੈਸਕ 05-11-2026
ਨਿਊਯਾਰਕ, 4 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਨਿਊਯਾਰਕ ਸਿਟੀ ਮੈਰਾਥਨ ਵਿਚ ਦੌੜ ਰਹੀ 24 ਸਾਲਾ ਰੇਚਲ ਆਪਾ ਦੀ ਤਬੀਅਤ ਵਿਗੜਨ ਮਗਰੋਂ ਹਸਪਤਾਲ ਵਿਚ ਮੌਤ ਹੋ ਗਈ। ਪ੍ਰਬੰਧਕਾਂ ਮੁਤਾਬਕ ਦੌੜ ਦੇ ਰਸਤੇ ਉੱਤੇ ਹੀ ਉਸ ਦੀ ਜਾਨ ਬਚਾਉਣ ਦੇ ਯਤਨ ਕੀਤੇ ਗਏ ਅਤੇ ਫਿਰ ਐਂਬੂਲੈਂਸ ਰਾਹੀਂ ਨੇੜਲੇ ਹਸਪਤਾਲ ਪਹੁੰਚਾਇਆ ਗਿਆ, ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਰੇਚਲ ਦੇ ਪਿਤਾ ਸਟੀਵ ਆਪਾ ਨੇ ਦੱਸਿਆ ਕਿ ਉਸ ਧੀ ਨੂੰ ਪਹਿਲਾਂ ਕੋਈ ਸਿਹਤ ਸਮੱਸਿਆ ਨਹੀਂ ਸੀ ਅਤੇ ਉਸ ਨੇ ਦੌੜ ਲਈ ਬਾਕਾਇਦਾ ਤਿਆਰੀ ਕੀਤੀ ਸੀ। ਮੈਰਾਥਨ ਦੌਰਾਨ ਉਹ ਸੁਨੇਹਿਆਂ ਰਾਹੀਂ ਉਸ ਦਾ ਹਾਲ-ਚਾਲ ਪੁੱਛਦੇ ਰਹੇ। ਪਰ 24ਵੇਂ ਮੀਲ ਦੇ ਨੇੜੇ ਪਹੁੰਚਣ ਮਗਰੋਂ ਉਸ ਵੱਲੋਂ ਜਵਾਬ ਆਉਣਾ ਬੰਦ ਹੋ ਗਿਆ। ਪਿਤਾ ਨੇ ਮੌਤ ਦਾ ਕਾਰਨ ‘ਰੈਬਡੋਮਾਇਓਲਿਸਿਸ’ ਨਾਂਅ ਦੀ ਗੰਭੀਰ ਸਰੀਰਕ ਹਾਲਤ ਦੱਸਿਆ ਹੈ। ਹਾਲਾਂਕਿ ਮੈਰਾਥਨ ਦੇ ਪ੍ਰਬੰਧਕਾਂ ਨੇ ਮੌਤ ਦੇ ਕਾਰਨ ਦੀ ਪੁਸ਼ਟੀ ਨਹੀਂ ਕੀਤੀ। ਬਕਨੈੱਲ ਯੂਨੀਵਰਸਿਟੀ ਨੇ ਆਪਣੀ ਸਾਬਕਾ ਵਿਦਿਆਰਥਣ ਨੂੰ ਯਾਦ ਕਰਦਿਆਂ ਦੱਸਿਆ ਕਿ ਰੇਚਲ ਚਾਰ ਸਾਲ ਉਸ ਦੀ ਹਾਕੀ ਟੀਮ ਦਾ ਅਹਿਮ ਹਿੱਸਾ ਰਹੀ ਸੀ। ਮੈਰਾਥਨ ਪ੍ਰਬੰਧਕਾਂ ਅਤੇ ਯੂਨੀਵਰਸਿਟੀ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਯਾਦਗਾਰੀ ਹੋ ਨਿਬੜੀ ਬੇਕਰਸਫੀਲਡ ’ ਚ ਗੀਤਕਾਰ ਮੰਗਲ ਹਠੂਰ ਨਾਲ ਗੀਤਾਂ ਦੀ ਇਕ ਸ਼ਾਮ ਅਗਲੀ ਖ਼ਬਰ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਐਡਨਬਰਾ ਦੇ ਗੁਰਮਤਿ ਸਮਾਗਮ ’ ਚ ਧਰਮ ਪ੍ਰਚਾਰ ਬਾਰੇ ਕੀਤੀਆਂ ਵਿਚਾਰਾਂ
Ad Position 24