04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਗ੍ਰਿਜ਼ਲੀ ਰਿੱਛ ਦੇ ਸ਼ੱਕੀ ਹਮਲੇ ਕਾਰਨ ਮਾਂ - ਧੀ ਦੀ ਮੌਤ , ਇਲਾਕੇ ’ ਚ ਦਹਿਸ਼ਤ

ਵੈਨਕੂਵਰ, 4 ਨਵੰਬਰ (ਮਲਕੀਤ ਸਿੰਘ)- ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਬੈਲਾ ਕੂਲਾ ਜੰਗਲੀ ਇਲਾਕੇ ਨੇੜੇ ਗ੍ਰਿਜ਼ਲੀ ਰਿੱਛ ਦੇ ਸ਼ੱਕੀ ਹਮਲੇ ਵਿਚ ਮਾਂ ਅਤੇ ਧੀ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਇਸ ਘਟਨਾ ਕਾਰਨ ਇਲਾਕੇ ਦੇ ਲੋਕਾਂ ਵਿਚ ਡਰ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।

Ad Position 21
No active advertisement
ਅਜੀਤ ਡੈਸਕ 05-11-2026
ਵੈਨਕੂਵਰ, 4 ਨਵੰਬਰ (ਮਲਕੀਤ ਸਿੰਘ)- ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਬੈਲਾ ਕੂਲਾ ਜੰਗਲੀ ਇਲਾਕੇ ਨੇੜੇ ਗ੍ਰਿਜ਼ਲੀ ਰਿੱਛ ਦੇ ਸ਼ੱਕੀ ਹਮਲੇ ਵਿਚ ਮਾਂ ਅਤੇ ਧੀ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਇਸ ਘਟਨਾ ਕਾਰਨ ਇਲਾਕੇ ਦੇ ਲੋਕਾਂ ਵਿਚ ਡਰ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਮ੍ਰਿਤਕਾਂ ਦੀ ਪਛਾਣ ਪਰਿਵਾਰਕ ਮੈਂਬਰਾਂ ਵੱਲੋਂ 48 ਸਾਲਾ ਜੈਨੀਫਰ ਬਾਲਕਾਰਸ ਅਤੇ ਉਸ ਦੀ ਧੀ ਸੇਲਾਹ ਵਜੋਂ ਕੀਤੀ ਗਈ ਹੈ। ਵੇਰਵਿਆ ਅਨੁਸਾਰ ਦੋਵਾਂ ਦੀ ਮੌਤ ਗ੍ਰਿਜ਼ਲੀ ਰਿੱਛ ਦੇ ਹਮਲੇ ਕਾਰਨ ਹੋਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਫਿਰ ਵੀ ਅਧਿਕਾਰੀਆਂ ਵੱਲੋਂ ਘਟਨਾ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਬ੍ਰਿਟਿਸ਼ ਕੋਲੰਬੀਆ ਦੀ ਜੰਗਲੀ ਜੀਵ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਲਾਕੇ ਵਿਚ ਰਿੱਛ ਨੂੰ ਫੜਨ ਲਈ ਪਿੰਜਰੇ ਵੀ ਲਗਾਏ ਗਏ ਹਨ। ਅਧਿਕਾਰੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਸ ਘਟਨਾ ਲਈ ਕਿਹੜਾ ਜੰਗਲੀ ਜਾਨਵਰ ਜ਼ਿੰਮੇਵਾਰ ਹੈ?
Ad Position 22
No active advertisement
ਪਿਛਲੀ ਖ਼ਬਰ ਹੁਣ ਸਾਨੂੰ ਦੋਵੇਂ ਬਾਹਾਂ ਉੱਪਰ ਚੁੱਕਣ ਦੀ ਲੋੜ ਹੈ - ਡੈਮੋਕ੍ਰੇਟਸ ਦੀ ਜਿੱਤ ਪਿੱਛੋਂ ਬਰਾਕ ਓਬਾਮਾ ਦੀ ਪ੍ਰਤੀਕਿਰਿਆ ਅਗਲੀ ਖ਼ਬਰ ਹੇਵੀਅਰ ਬਸੇਰਾ ਬਣੇ ਕੈਲੀਫੋਰਨੀਆ ਦੇ ਨਵੇਂ ਗਵਰਨਰ
Ad Position 24